23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਧਨੌਲਾ ਵਲੋਂ ਰਸਦ ਦੇ ਭਰੇ 10 ਟਰੱਕ ਸ੍ਰੀ ਨੈਣਾ ਦੇਵੀ ਲਈ ਰਵਾਨਾ <br/>

ਅਜੀਤ ਡੈਸਕ 22-07-2025
ਧਨੌਲਾ, 21 ਜੁਲਾਈ (ਜਤਿੰਦਰ ਸਿੰਘ ਧਨੌਲਾ)-ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਧਨੌਲਾ ਵਲੋਂ ਮਾਤਾ ਸ੍ਰੀ ਨੈਣਾ ਦੇਵੀ ਚਾਲੇ ਮੌਕੇ ਲੰਗਰ ਲਗਾਏ ਜਾਣ ਸਬੰਧੀ ਰਸਦ ਦੀਆਂ ਭਰੀਆਂ 10 ਗੱਡੀਆਂ, ਜੋਤ ਮਾਤਾ ਦੀ ਹਾਜ਼ਰੀ ਵਿਚ ਝੰਡਾ ਲਹਿਰਾ ਕੇ ਸ੍ਰੀ ਨੈਣਾ ਦੇਵੀ ਲਈ ਰਵਾਨਾ ਕੀਤੀਆਂ ਗਈਆਂ | ਝੰਡਾ ਲਹਿਰਾਏ ਜਾਣ ਦੀ ਰਸਮ ਐਸ.ਐਚ.ਓ. ਧਨੌਲਾ ਜਗਜੀਤ ਸਿੰਘ, ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ, ਬਾਬਾ ਤਰਲੋਕ, ਨਗਰ ਕੌਂਸਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ, ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਐਮ.ਸੀ, ਸੀਨੀਅਰ ਆਗੂ ਮਨੀਸ਼ ਕੁਮਾਰ ਬਾਂਸਲ, ਟਰੱਕ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ, ਮੰਡਲੀ ਦੇ ਪ੍ਰਧਾਨ ਰਮੇਸ਼ਵਰ ਦਾਸ, ਉੱਘੇ ਕਾਰੋਬਾਰੀ ਧਰਮਪਾਲ, ਉੱਘੇ ਕਾਰੋਬਾਰੀ ਵਿਜੇ ਕੁਮਾਰ ਬਸਾਤੀ ਵਾਲੇ, ਲੰਗਰ ਕਮੇਟੀ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਪ੍ਰੇਮ ਕੁਮਾਰ ਠੇਕੇਦਾਰ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਜ਼ਿਕਰਯੋਗ ਹੈ ਕਿ ਹਰ ਵਰੇ੍ਹ ਚਾਲੇ ਮੌਕੇ ਲੰਗਰ ਕਮੇਟੀ ਵਲੋਂ ਵੱਡੀ ਪੱਧਰ 'ਤੇ ਰਸਦ ਪਹੁੰਚਾਈ ਜਾਂਦੀ ਹੈ ਅਤੇ ਲਗਾਤਾਰ 8 ਦਿਨ ਅਤੁੱਟ ਭੰਡਾਰੇ ਵਰਤਾਏ ਜਾਂਦੇ ਹਨ | ਇਸ ਤੋਂ ਪਹਿਲਾਂ ਕੀਰਤਨ ਮੰਡਲ ਵਲੋਂ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਪੂਜਾ ਅਰਾਧਨਾ ਕਰ ਕੇ ਮਾਤਾ ਜੀ ਦੀ ਪਵਿੱਤਰ ਜੋਤੀ ਸ਼ੋਭਾ ਯਾਤਰਾ ਦੇ ਰੂਪ ਵਿਚ ਚੌਂਕ ਤੱਕ ਲਿਆਂਦੀ ਗਈ ਅਤੇ ਜੈਕਾਰਿਆਂ ਦੀ ਗੂੰਜ ਵਿਚ ਰਸਦ ਦੇ ਭਰੇ ਟਰੱਕ ਮਾਤਾ ਸ੍ਰੀ ਨੈਣਾ ਦੇਵੀ ਲਈ ਰਵਾਨਾ ਕੀਤੇ ਗਏ | ਜ਼ਿਕਰਯੋਗ ਹੈ ਕਿ ਮੰਡੀ ਦੇ ਸ਼ਰਧਾਲੂ ਕੰਮਾਂ ਕਾਰਾਂ ਤੋਂ ਫ਼ਾਰਗ ਹੋ ਕੇ 10 ਦਿਨ ਨਿਰੰਤਰ ਸੇਵਾ ਸ੍ਰੀ ਨੈਣਾ ਦੇਵੀ ਪੁੱਜ ਕੇ ਨਿਭਾਉਂਦੇ ਹਨ | ਮੰਡੀ ਦੇ ਪਤਵੰਤਿਆਂ ਵਲੋਂ ਲੰਗਰ ਕਮੇਟੀਆਂ ਨੂੰ ਹਰ ਵਾਰ ਭਰਵਾਂ ਸਹਿਯੋਗ ਦਿੱਤਾ ਜਾਂਦਾ ਹੈ |

ਪਿਛਲੀ ਖ਼ਬਰ ਕਲੇਰਾਂ ਪਿੰਡ ਨੂੰ ਵਿਕਾਸ ਕਾਰਜਾਂ ਲਈ ਦਿੱਤਾ 35 ਲੱਖ ਦਾ ਚੈੱਕ <br/> ਅਗਲੀ ਖ਼ਬਰ ਪਿੰਡ ਈਸ਼ਰ ਸਿੰਘ ਵਾਲਾ ਵਿਖੇ ਭਾਕਿਯੂ ਉਗਰਾਹਾਂ ਦੀ ਇਕਾਈ ਗਠਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।