07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਦਿੱਲੀ ਪਬਲਿਕ ਸਕੂਲ ਵਿਖੇ ਅਧਿਆਪਕਾਂ ਦੇ ਸਰਬਪੱਖੀ ਵਿਕਾਸ 'ਤੇ ਆਧਾਰਿਤ ਸੈਮੀਨਾਰ <br/>

ਅਜੀਤ ਡੈਸਕ 21-07-2025
ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)-ਦਿੱਲੀ ਪਬਲਿਕ ਸਕੂਲ ਸੰਗਰੂਰ ਵਿਖੇ ਸੀ. ਬੀ. ਐਸ. ਈ. ਦੇ ਸਹਿਯੋਗ ਨਾਲ ਅਧਿਆਪਕਾਂ ਲਈ ਲਾਇਫ ਸਕਿੱਲਜ਼ ਵਿਸ਼ੇ 'ਤੇ ਆਧਾਰਿਤ ਇਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ | ਸ੍ਰੀ ਪੰਕਜ ਗਰਗ ਸੀਨੀਅਰ ਅਧਿਆਪਕ ਤੇ ਡਾਕਟਰ ਰਹਾਨਾ ਸਲੀਮ ਡਾਇਰੈਕਟਰ ਉਏਸਿਸ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਨੇ ਅਧਿਆਪਕ ਨਾਲ ਇਸ ਵਿਸ਼ੇ ਨੂੰ ਲੈ ਕੇ ਚਰਚਾ ਕੀਤੀ | ਜਾਣਕਾਰੀ ਭਰਪੂਰ ਇਹ ਸੈਸ਼ਨ ਬਹੁਤ ਹੀ ਦਿਲਚਸਪ ਤੇ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਹੋ ਨਿੱਬੜਿਆ | ਸ੍ਰੀ ਪੰਕਜ ਗਰਗ ਦੀ ਸ਼ੈਲੀ ਤੇ ਸੋਚ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ | ਇਸੇ ਤਰ੍ਹਾਂ ਡਾਕਟਰ ਰਹਾਨਾ ਸਲੀਮ ਦੀ ਸ਼ਾਂਤ ਤੇ ਸੋਚ ਵਿਚਾਰ ਵਾਲੀਆਂ ਗੱਲਾਂ ਨੂੰ ਵੀ ਬਹੁਤ ਪਸੰਦ ਕੀਤਾ | ਅਧਿਆਪਕਾਂ ਨੇ ਵੀ ਉਪਰੋਕਤ ਸੈਮੀਨਾਰ ਨੂੰ ਪ੍ਰੇਰਣਾਦਾਇਕ ਤੇ ਪੇਸ਼ੇਵਾਰ ਵਿਕਾਸ ਲਈ ਮਹੱਤਵਪੂਰਨ ਦੱਸਿਆ |

ਪਿਛਲੀ ਖ਼ਬਰ ਅਕੇਡੀਆ ਸਕੂਲ ਵਿਖੇ ਕਿੰਡਰਗਾਰਟਨ ਵਿਚ 'ਨੋ ਬੈਗ ਡੇ' ਮਨਾਇਆ <br/> ਅਗਲੀ ਖ਼ਬਰ ਘੱਗਰ ਦੇ ਮਾਮਲੇ ਨੂੰ ਲੈ ਕੇ ਕਿਸਾਨ ਲਹਿਰਾ ਵਿਖੇ ਮੰਤਰੀ ਦੇ ਦਫ਼ਤਰ ਬਾਹਰ 28 ਨੂੰ ਕਰਨਗੇ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।