ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਸੱਗੂ, ਗੱਖੜ)-ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੁਆਰਾ 'ਨੋ ਬੈਗ ਡੇ' ਜੋਸ਼ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਦਿਨ ਵਿਦਿਆਰਥੀਆਂ ਨੂੰ ਬਿਨਾਂ ਬੈਗ ਦੇ ਸਕੂਲ ਆਉਣ ਲਈ ਕਿਹਾ ਗਿਆ ਸੀ, ਤਾਂ ਜੋ ਉਹ ਪਾਠਕ੍ਰਮ ਤੋਂ ਹਟ ਕੇ ਵੱਖ-ਵੱਖ ਗਤੀਵਿਧੀਆਂ 'ਚ ਭਾਗ ਲੈ ਸਕਣ | ਬੱਚਿਆਂ ਨੇ ਖੇਡਾਂ ਜਿਸ 'ਚ ਗਰੋਸ ਮੋਟਰ ਸਕਿਲਸ, ਡਰਾਇੰਗ, ਗੀਤਾਂ ਤੇ ਨਾਚ ਵਰਗੀਆਂ ਰਚਨਾਤਮਿਕ ਗਤੀਵਿਧੀਆਂ ਵਿਚ ਭਰਪੂਰ ਰੁਚੀ ਦਿਖਾਈ | ਸਕੂਲ 'ਚ ਉਨ੍ਹਾਂ ਲਈ ਮਨੋਰੰਜਕ ਫ਼ਿਲਮ ਵੀ ਦਿਖਾਈ ਗਈ 'ਤਾਰੇ ਜ਼ਮੀਨ ਪਰ', ਜਿਸ ਨੂੰ ਬੱਚਿਆਂ ਨੇ ਬਹੁਤ ਪਸੰਦ ਕੀਤਾ | ਇਸ ਦੇ ਨਾਲ ਹੀ, ਬੱਚਿਆਂ ਨੇ ਆਪਣੇ ਦੋਸਤਾਂ ਨਾਲ ਮਿਲ ਬੈਠ ਕੇ ਨਮਕੀਨ ਤੇ ਮਿੱਠੇ ਸਨੈਕਸ ਦਾ ਆਨੰਦ ਵੀ ਮਾਣਿਆ | ਅਧਿਆਪਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦਿਨ ਬੱਚਿਆਂ 'ਚ ਖ਼ੁਸ਼ੀ ਅਤੇ ਸਿੱਖਣ ਦੀ ਇੱਛਾ ਵਧਾਉਂਦੇ ਹਨ | ਸਕੂਲ ਪਿ੍ੰਸੀਪਲ ਮੈਡਮ ਰਣਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਕਲਪਨਾ ਸ਼ਕਤੀ ਵਿਚ ਨਿਖਾਰ ਆਉਂਦਾ ਹੈ | ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ 'ਚ ਮਦਦ ਕਰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਕਲਾਸ ਰੂਮ ਤੋਂ ਬਾਹਰ ਦੀ ਦੁਨੀਆ ਦੀਆਂ ਗਤੀਵਿਧੀਆਂ ਅਤੇ ਕੰਮ ਕਾਜ ਦੀ ਸਮਝ ਆਉਂਦੀ ਹੈ |