06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਿਸ਼ਾਲ ਖ਼ੂਨਦਾਨ ਕੈਂਪ ਲਗਾਉਣ ਦਾ ਫ਼ੈਸਲਾ <br/>

ਅਜੀਤ ਡੈਸਕ 21-07-2025
ਅਹਿਮਦਗੜ੍ਹ, 20 ਜੁਲਾਈ (ਸੁਖਜੀਤ ਸਿੰਘ ਖੇੜਾ)-ਸ਼ਹਿਰ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਦੀ ਸਮਾਜ ਸੇਵੀ ਸੰਸਥਾ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਚ ਵਿਸ਼ੇਸ਼ ਮੀਟਿੰਗ ਰੱਖੀ ਗਈ | ਜਿਸ ਦੌਰਾਨ ਇਸ ਸਾਲ ਲੱਗਣ ਵਾਲੇ ਖ਼ੂਨਦਾਨ ਕੈਂਪ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ ਤੇ 5ਵਾਂ ਖ਼ੂਨਦਾਨ ਕੈਂਪ, ਹਰ ਸਾਲ ਦੀ ਤਰ੍ਹਾਂ 15 ਅਗਸਤ ਨੂੰ ਲਗਾਉਣ ਦਾ ਫ਼ੈਸਲਾ ਲਿਆ ਗਿਆ | ਉਪਰੰਤ ਖ਼ੂਨਦਾਨ ਕੈਂਪ ਦਾ ਬੈਨਰ ਜਾਰੀ ਕੀਤਾ | ਇਸ ਮੌਕੇ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਤੋਂ ਸਰਪ੍ਰਸਤ ਸਤੀਸ਼ ਸੂਦ ਬੱਬੂ, ਪ੍ਰਧਾਨ ਪ੍ਰੋਫੈਸਰ ਰਿੱਕੀ ਸੂਦ, ਪ੍ਰੋਫੈਸਰ ਅਜੇ ਕੁਮਾਰ, ਸੁਖਵਿੰਦਰ ਸਿੰਘ, ਰਵੀ ਵਰਮਾ, ਸਵਾਜ ਅਲੀ ਅਰਸ਼ ਗੋਰਿਆ, ਜਸ਼ਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਲਾਡੀ, ਮਨੀਸ਼ ਵਰਮਾ, ਸ਼ਿਵਮ ਕੌਸ਼ਲ, ਸੋਹੇਲ ਖਾਨ, ਪਰਵੇਜ਼ ਮੁਹੰਮਦ, ਰੂਬੀ ਗਰਚਾ ਅਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਹਿਮਦਗੜ੍ਹ ਤੋਂ ਪ੍ਰਧਾਨ ਗੁਲਾਬ ਸਿੰਘ, ਸਕੱਤਰ ਨਿਹਾਲ ਸਿੰਘ ਉੱਭੀ, ਹੈੱਡ ਗ੍ਰੰਥੀ ਭਾਈ ਰਵਿੰਦਰ ਸਿੰਘ, ਮੋਹਨ ਸਿੰਘ ਖ਼ਜ਼ਾਨਚੀ, ਭਜਨ ਸਿੰਘ ਬਰਾੜ, ਅਵਤਾਰ ਸਿੰਘ ਬੜਿੰਗ, ਅੰਮਿ੍ਤਪਾਲ ਸਿੰਘ ਪਾਲੀ, ਹਰਵਿੰਦਰ ਸਿੰਘ ਉੱਭੀ, ਮਾਸਟਰ ਭੁਪਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਮੂਣਕ ਵਿਖੇ ਅੱਜ ਆਉਣਗੇ <br/> ਅਗਲੀ ਖ਼ਬਰ ਗੁਰਚਰਨ ਸਿੰਘ ਮੂਲੋਵਾਲ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।