ਧੂਰੀ, 20 ਜੁਲਾਈ (ਅਜੀਤ ਬਿਊਰੋ)-ਸੇਵਾ ਮੁਕਤ ਗ੍ਰਾਮ ਸੇਵਕ ਗੁਰਚਰਨ ਸਿੰਘ ਮੂਲੋਵਾਲ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਮਹੇਸ਼ ਬਿਰਨ ਆਸ਼ਰਮ ਵਿਖੇ ਹੋਇਆ | ਇਸ ਮੌਕੇ ਭਾਈ ਸੇਵਾ ਸਿੰਘ ਸ਼ਾਂਤ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ | ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਸਾਬਕਾ ਵਿਧਾਇਕ ਤੇ ਅਕਾਲੀ ਸੁਧਾਰ ਲਹਿਰ ਦੇ ਆਗੂ ਇਕਬਾਲ ਸਿੰਘ ਝੂੰਦਾਂ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਗਿਆਨੀ ਗਿਆਨ ਸਿੰਘ ਬਾਵਾ, ਯੂਥ ਅਕਾਲੀ ਆਗੂ ਮਨਵਿੰਦਰ ਸਿੰਘ ਬਿੱਨਰ, ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਪਿਤਾ ਬਲਦੇਵ ਸਿੰਘ, ਕਾਂਗਰਸ ਆਗੂ ਗੁਰਪਿਆਰ ਧੂਰਾ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੁਭਮ ਸ਼ਰਮਾ, ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜਨਰਲ ਸਕੱਤਰ ਹਰਦੀਪ ਸਿੰਘ ਦੌਲਤਪੁਰ, ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ ਤੇ ਕਰਮ ਸਿੰਘ ਮਾਨ, ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਕੈਂਥ ਤੇ ਜਨਰਲ ਸਕੱਤਰ ਡਾ. ਅਮਰਜੀਤ ਸਿੰਘ, ਰਣਵੀਰ ਸਿੰਘ ਕਮਾਡੈਂਟ ਲੱਡਾ ਕੋਠੀ, ਰਛਪਾਲ ਸਿੰਘ ਢੀਂਡਸਾ ਪੁਲਿਸ ਕਪਤਾਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸ਼ਰਮਾ ਤੇ ਸਰਬਜੀਤ ਸਿੰਘ, ਬਲਦੇਵ ਕਿ੍ਸ਼ਨ ਬੇਗੀ, ਗੁਰਵਿੰਦਰ ਸਿੰਘ ਬੰਟੀ, ਹਰਪ੍ਰੀਤ ਸਿੰਘ ਭੰਗੂ ਆਦਿ ਸ਼ਾਮਿਲ ਸਨ |