07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਮੂਣਕ ਵਿਖੇ ਅੱਜ ਆਉਣਗੇ <br/>

ਅਜੀਤ ਡੈਸਕ 21-07-2025
ਮੂਣਕ, 20 ਜੁਲਾਈ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਹਲਕਾ ਲਹਿਰਾ ਦੇ ਪਾਰਟੀ ਦੇ ਗਰਾਫ਼ ਨੂੰ ਹੋਰ ਉੱਚਾ ਚੁੱਕਣ ਲਈ ਮਰਹੂਮ ਟਕਸਾਲੀ ਅਕਾਲੀ ਆਗੂ ਜਥੇਦਾਰ ਗਰਜਾ ਸਿੰਘ ਖੰਡੇਬਾਦ ਦੇ ਹੋਣਹਾਰ ਸਪੁੱਤਰ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੂੰ ਹਲਕਾ ਲਹਿਰਾ ਦਾ ਮੁੱਖ ਸੇਵਾਦਾਰ ਲਗਾਏ ਜਾਣ ਦੀ ਖ਼ੁਸ਼ੀ 'ਚ ਹਲਕੇ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਮੂਣਕ ਵਿਖੇ 21 ਜੁਲਾਈ ਨੂੰ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕੀਤੀ ਜਾਵੇਗੀ | ਇਸ ਮੌਕੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਸਵੇਰੇ 9 ਵਜੇ ਗੁਰੂ ਘਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ | ਇਸ ਮੌਕੇ ਸਾਬਕਾ ਚੇਅਰਮੈਨਾਂ 'ਚ ਨਿਰਮਲ ਸਿੰਘ ਕੜੈਲ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਸਰਪੰਚ ਜਸਪਾਲ ਸਿੰਘ ਦੇਹਲਾ, ਮਾਸਟਰ ਰਾਮ ਸਿੰਘ ਦੇਹਲਾ, ਅਜਮੇਰ ਸਿੰਘ ਸਰਪੰਚ ਮਕੋਰੜ ਸਾਹਿਬ, ਪ੍ਰੋਫੈਸਰ ਹਜ਼ੂਰਾ ਸਿੰਘ, ਬੀਬੀ ਦਲਜੀਤ ਕੌਰ ਭੁੱਲਰ ਰਾਮਪੁਰਾ, ਸੇਵਾ ਸਿੰਘ ਬੱਲਰਾਂ, ਸਾਬਕਾ ਸਰਪੰਚ ਗੁਰਤੇਜ ਸਿੰਘ ਖੰਡੇਬਾਦ, ਯੂਥ ਆਗੂ ਜਗਦੀਪ ਸਿੰਘ ਲਹਿਲ ਕਲਾਂ, ਸਾਬਕਾ ਸਰਪੰਚ ਨੈਬ ਸਿੰਘ ਪੂਨੀਆ, ਗੁਰਮੇਲ ਸਿੰਘ ਖਾਈ, ਸਰਕਲ ਪ੍ਰਧਾਨ ਜਗਰਾਜ ਸਿੰਘ ਬਾਗੜੀ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏ ਧਰਾਣਾ, ਸਰਬਜੀਤ ਸਿੰਘ ਸੁਰਜਣ ਭੈਣੀ, ਗੁਰਜੰਟ ਸਿੰਘ ਭੂਟਾਲ, ਸਰਕਲ ਪ੍ਰਧਾਨ ਭਜਨ ਸਿੰਘ ਕੁਦਨੀ, ਕਰਮਜੀਤ ਸਿੰਘ ਜਲੂਰ, ਹਰਵਿੰਦਰ ਸਿੰਘ ਰੋੜੇਵਾਲਾ, ਜਗਮਿੰਦਰ ਸਿੰਘ ਜੱਗੀ ਲਹਿਰਾ ਤੇ ਸੁਰਜੀਤ ਸਿੰਘ ਸੇਖੂਵਾਸ ਆਦਿ ਨੇ ਇਸ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਡਾ. ਓਬਰਾਏ ਦੀਆਂ ਸੇਵਾਵਾਂ ਨੇ ਪੂਰੇ ਵਿਸ਼ਵ ਅੰਦਰ ਪੰਜਾਬੀਆਂ ਤੇ ਸਿੱਖਾਂ ਦਾ ਨਾਂਅ ਰੌਸ਼ਨ ਕੀਤਾ-ਭਾਈ ਘੁੰਮਣ <br/> ਅਗਲੀ ਖ਼ਬਰ ਵਿਸ਼ਾਲ ਖ਼ੂਨਦਾਨ ਕੈਂਪ ਲਗਾਉਣ ਦਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।