06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੈਬਨਿਟ ਮੰਤਰੀ ਗੋਇਲ ਨੇ ਕਰੀਬ 03 ਕਰੋੜ 73 ਲੱਖ ਦੀ ਲਾਗਤ ਵਾਲੀਆਂ ਜਲ ਸਪਲਾਈ ਸਕੀਮਾਂ ਦੇ ਨੀਂਹ ਪੱਥਰ ਰੱਖੇ <br/>

ਅਜੀਤ ਡੈਸਕ 20-07-2025
ਲਹਿਰਾਗਾਗਾ, 19 ਜੁਲਾਈ (ਅਸ਼ੋਕ ਗਰਗ, ਮਦਨ ਸ਼ਰਮਾ) - ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਅੜਕਵਾਸ, ਕੋਟੜਾ ਲਹਿਲ, ਗੋਬਿੰਦਪੁਰ ਪਾਪੜਾ ਅਤੇ ਚੂੜਲ ਖੁਰਦ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 03 ਕਰੋੜ 73 ਲੱਖ ਦੀ ਲਾਗਤ ਵਾਲੀਆਂ ਜਲ ਸਪਲਾਈ ਸਕੀਮਾਂ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ ਵਿਚ ਪਿੰਡ ਅੜਕਵਾਸ ਵਿਖੇ ਕਰੀਬ 01 ਕਰੋੜ 14 ਲੱਖ 50 ਹਜ਼ਾਰ, ਕੋਟੜਾ ਲਹਿਲ ਵਿਖੇ 95.23 ਲੱਖ, ਗੋਬਿੰਦਪੁਰ ਪਾਪੜਾ ਵਿਖੇ 01 ਕਰੋੜ 08 ਲੱਖ 88 ਹਜ਼ਾਰ ਰੁਪਏ ਅਤੇ ਚੂੜਲ ਖੁਰਦ ਵਿਖੇ 54.59 ਲੱਖ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਤਹਿਤ ਇਨ੍ਹਾਂ ਪਿੰਡਾਂ ਵਿਚ ਟਿਊਬਵੈੱਲ, ਟੈਂਕੀ, ਵਾਟਰ ਸਪਲਾਈ ਕੁਨੈਕਸ਼ਨ, ਸੋਲਰ ਪੈਨਲ ਤੇ ਹੋਰ ਲੋੜੀਂਦਾ ਸਾਜੋ ਸਾਮਾਨ ਸਰਕਾਰ ਵਲੋਂ ਲਾਇਆ ਜਾਵੇਗਾ ਅਤੇ ਕਲੋਰੀਨ ਪਾ ਕੇ ਹੀ ਪਾਣੀ ਲੋਕਾਂ ਤਕ ਸਪਲਾਈ ਕੀਤਾ ਜਾਵੇਗਾ | ਲੋਕਾਂ ਨੂੰ ਪੂਰਾ ਸ਼ੁੱਧ ਪਾਣੀ ਮਿਲੇਗਾ ਤੇ ਇਸ ਨਾਲ ਉਹ ਬਿਮਾਰੀਆਂ ਤੋਂ ਵੀ ਬਚੇਂ ਰਹਿਣਗੇ | ਨੀਂਹ ਪੱਥਰ ਰੱਖਣ ਸਬੰਧੀ ਰੱਖੇ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਇਸੇ ਲੜੀ ਤਹਿਤ ਇਹ ਪ੍ਰੋਜੈਕਟ ਲਿਆਂਦੇ ਗਏ ਹਨ, ਜਿਨ੍ਹਾਂ ਨੂੰ ਕਿ ਸਮਾਂਬੱਧ ਢੰਗ ਨਾਲ ਨੇਪਰੇ ਚਾੜਿ੍ਹਆ ਜਾਵੇਗਾ ਤੇ ਪ੍ਰੋਜੈਕਟਾਂ ਦੇ ਮਿਆਰ ਬਾਬਤ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਪੀ.ਏ. ਰਾਕੇਸ਼ ਕੁਮਾਰ ਗੁਪਤਾ, ਐਕਸੀਅਨ ਹਨੀ ਗੁਪਤਾ, ਐੱਸ.ਡੀ.ਓ. ਜਤਿੰਦਰ ਸਿੰਘ, ਜੇ.ਈ. ਨਿਪੁਨ ਗੋਇਲ, ਗੋਰਖਾ ਸਿੰਘ ਸਰਪੰਚ ਪਿੰਡ ਕੋਟੜਾ ਲਹਿਲ, ਅਮਨਦੀਪ ਸਿੰਘ, ਹਰਜੀਤ ਸਿੰਘ, ਬੌਬੀ ਸਿੰਘ, ਅਮਿਤ ਗੋਇਲ, ਅਜੈਬ ਸਿੰਘ ਪਿੰਡ ਚੂੜਲ ਖੁਰਦ, ਭਗਵੰਤ ਸਿੰਘ ਪਿੰਡ ਅੜਕਵਾਸ, ਗੋਬਿੰਦ ਸਿੰਘ, ਪਰਗਟ ਸਿੰਘ, ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ

ਪਿਛਲੀ ਖ਼ਬਰ 'ਸੰਜੀਵਨੀ-ਏ-ਸੈਲੀਬ੍ਰੇਸਨ ਆਫ਼ ਲਾਇਫ' ਵਿਚ ਸ਼ਮੂਲੀਅਤ ਕਰੇਗੀ ਸੰਗਰੂਰ ਇਕਾਈ <br/> ਅਗਲੀ ਖ਼ਬਰ ਕੱਚੇ ਕਾਮਿਆਂ ਨੇ ਆਪਣੀ ਸੇਵਾਵਾਂ ਰੈਗੂਲਰ ਕਰਨ ਲਈ ਉਲੀਕੀ ਵਿਉਂਤਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।