ਸੰਗਰੂਰ, 19 ਜੁਲਾਈ (ਅਮਨਦੀਪ ਸਿੰਘ ਬਿੱਟਾ)-ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਲਵਿੰਦਰ ਬਬਲਾ ਨੇ ਦੱਸਿਆ ਹੈ ਕਿ 27 ਜੁਲਾਈ ਨੂੰ ਸੁਨਾਮ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਸਾਲਾਨਾ ਸਮਾਰੋਹ 'ਸੰਜੀਵਨੀ - ਏ ਸੇਲੀਬ੍ਰੇਸਨ ਆਫ਼ ਲਾਇਫ' ਵਿਚ ਸੰਗਰੂਰ ਇਕਾਈ ਵੀ ਸ਼ਮੂਲੀਅਤ ਕਰੇਗੀ | ਇਸ ਸਮਾਰੋਹ ਦੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਅਮਨ ਅਰੋੜਾ ਹੋਣਗੇ | ਇਸ ਸਮਾਰੋਹ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਪੰਜਾਬ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਬਾਂਸਲ, ਡਾ. ਸੰਤੋਸ਼ ਜਿੰਦਲ ਡੀ.ਸੀ.ਓ, ਰਾਜੀਵ ਜੈਨ ਪ੍ਰਬੰਧਕੀ ਸਕੱਤਰ ਪੀ. ਸੀ. ਏ. ਤੇ ਕਈ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੀਆਂ |