ਧੂਰੀ, 19 ਜੁਲਾਈ (ਲਖਵੀਰ ਸਿੰਘ ਧਾਂਦਰਾ) - ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਆਸਟੇ੍ਰਲੀਆ ਵਿਚ ਆਸਟੇ੍ਰਲੀਆ ਦੇ ਉੱਘੇ ਟਰਾਂਸਪੋਰਟਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਟਰਾਂਸਪੋਰਟ ਦੇ ਐਮ.ਡੀ ਰਾਜਬੀਰ ਸਿੰਘ ਖੰਗੂੜਾ (ਤੋਗਨਪੁਰ) ਅਤੇ ਹਰਪ੍ਰੀਤ ਖੰਗੂੜਾ (ਤੋਗਨਪੁਰ) ਨਾਲ ਮੁਲਾਕਾਤ ਕੀਤੀ, ਇਸ ਮੌਕੇ ਉਨ੍ਹਾਂ ਨਾਲ ਆਸਟੇ੍ਰਲੀਆ ਦੇ ਨਾਮਵਰ ਪ੍ਰਮੋਟਰ ਮਨਮੋਹਨ ਸਿੰਘ, ਫਿਜ਼ੀਓਥੈਰੇਪਿਸਟ ਸਿਕੰਦਰ ਆਸਟੇ੍ਰਲੀਆ, ਜਤਿੰਦਰ ਵਿਰਕ (ਬਡਬਰ), ਹਰਿੰਦਰ ਸਿੰਘ (ਜਸਤਾਨਾ) ਅਤੇ ਮਨਪ੍ਰੀਤ ਚਹਿਲ ਹਾਜ਼ਰ ਸਨ | ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਉੱਘੇ ਟਰਾਂਸਪੋਰਟਰ ਰਾਜਬੀਰ ਸਿੰਘ ਖੰਗੂੜਾ ਅਤੇ ਹਰਪ੍ਰੀਤ ਖੰਗੂੜਾ (ਤੋਗਨਪੁਰ) ਨੇ ਆਸਟੇ੍ਰਲੀਆ ਦੀ ਧਰਤੀ ਤੇ ਵੱਡਾ ਕਾਰੋਬਾਰ ਸਥਾਪਤ ਕਰ ਕੇ ਪੰਜਾਬੀਆਂ ਦਾ ਮਾਣ ਵਧਾਇਆ ਅਤੇ ਅਜਿਹੇ ਮਿਹਨਤੀ ਪੰਜਾਬੀਆਂ ਕਾਰਨ ਵਿਦੇਸ਼ਾਂ ਵਿਚ ਪੰਜਾਬੀ ਦੀ ਵੱਖਰੀ ਪਹਿਚਾਣ ਹੈ, ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਹਿਤ ਲਈ ਉਲੀਕਿਆ ਜਾ ਰਹੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਆਸਟੇ੍ਰਲੀਆ ਦੇ ਉੱਘੇ ਟਰਾਂਸਪੋਰਟਰ ਰਾਜਬੀਰ ਸਿੰਘ ਖੰਗੂੜਾ (ਤੋਗਨਪੁਰ) ਅਤੇ ਹਰਪ੍ਰੀਤ ਖੰਗੂੜਾ (ਤੋਗਨਪੁਰ) ਨੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਮਿਹਨਤੀ ਪੰਜਾਬੀਆਂ ਵਲੋਂ ਆਸਟੇ੍ਰਲੀਆ ਦੀ ਧਰਤੀ ਸਥਾਪਿਤ ਕੀਤੇ ਜਾ ਰਹੇ ਕਾਰੋਬਾਰਾਂ ਸਬੰਧੀ ਜਾਣੂ ਕਰਵਾਇਆ |