06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਦੁੱਲਟ ਪਰਿਵਾਰ ਨਾਲ ਦਾਮਨ ਥਿੰਦ ਬਾਜਵਾ ਨੇ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 20-07-2025
ਲੌਂਗੋਵਾਲ, 19 ਜੁਲਾਈ (ਸ.ਸ.ਖੰਨਾ) - ਸ਼ਹਿਰ ਲੌਂਗੋਵਾਲ ਦੇ ਬਹੁਤ ਹੀ ਹੋਣਹਾਰ ਨੌਜਵਾਨ ਸਰਪੰਚ ਪਰਮਜੀਤ ਸਿੰਘ ਪੰਮਾ ਦੇ ਪਿਤਾ ਸੁਰਜੀਤ ਸਿੰਘ ਦੁੱਲਟ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ ਵਿਚ ਅੱਜ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਸਰਦਾਰ ਦੁੱਲਟ ਦੇ ਜੀਵਨ ਬਾਰੇ ਜਿਕਰ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੇ ਵਿਚ ਬਹੁਤ ਲੰਮਾ ਸਮਾਂ ਸਰਪੰਚੀ ਰਹੀ ਹੈ ਅਤੇ ਸਰਪੰਚ ਪਰਮਜੀਤ ਸਿੰਘ ਵੀ ਇੱਕ ਉੱਘੇ ਕਾਰੋਬਾਰੀ ਅਤੇ ਸੈਲਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਵੀ ਹਨ | ਇਨ੍ਹਾਂ ਦੇ ਪਿਤਾ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ | ਜਿੰਨਾ ਸੀ ਨਿਮਰਤਾ ਸਦਕਾ ਅੱਜ ਇਹ ਪਰਿਵਾਰ ਬੁਲੰਦੀਆਂ ਛੂਹ ਰਿਹਾ ਹੈ | ਇਸ ਮੌਕੇ ਹਰਮਨਦੇਵ ਬਾਜਵਾ, ਹਿੰਮਤ ਬਾਜਵਾ, ਸੁਖਵਿੰਦਰ ਸਿੰਘ ਸਿੱਧੂ, ਵਿਜੇ ਕੁਮਾਰ ਗੋਇਲ, ਕੌਂਸਲਰ ਜਗਜੀਤ ਸਿੰਘ ਕਾਲਾ, ਪੰਜਾਬ ਸਿੰਘ, ਗੁਰਪ੍ਰੀਤ ਸਿੰਘ ਦਿਆਲਗੜ੍ਹ, ਪ੍ਰਧਾਨ ਰਤਨ ਕੁਮਾਰ ਮੰਗੂ, ਬਲਜੀਤ ਸਿੰਘ ਮੌੜ, ਕਾਲਾ ਰਾਮ ਮਿੱਤਲ, ਕੁਲਵੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮੰਗਾਂ ਪ੍ਰਤੀ ਧਾਰੀ ਚੁੱਪੀ ਖ਼ਿਲਾਫ਼ ਅਧਿਆਪਕਾਂ ਨੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਆਸਟੇ੍ਰਲੀਆ ਦੇ ਉੱਘੇ ਟਰਾਂਸਪੋਰਟਰ ਰਾਜਬੀਰ ਸਿੰਘ ਖੰਗੂੜਾ ਤੋਗਨਪੁਰ ਤੇ ਹਰਪ੍ਰੀਤ ਖੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।