ਮੂਨਕ, 19 ਜੁਲਾਈ (ਪ੍ਰਵੀਨ ਮਦਾਨ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ ਗਗਨਦੀਪ ਸਿੰਘ ਖੰਡੇਬਾਦ ਨੂੰ ਲਹਿਰਾ ਤੋਂ ਹਲਕਾ ਇੰਚਾਰਜ ਲਗਾਇਆ ਗਿਆ ਹੈ | ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਟਵੀਟ ਕਰ ਕੇ ਸਾਂਝੀ ਕੀਤੀ ਹੈ ਐਡਵੋਕੇਟ ਗਗਨਦੀਪ ਸਿੰਘ ਖੰਡੇਵਾਦ ਨੂੰ ਵਿਧਾਨ ਸਭਾ ਹਲਕਾ ਲਹਿਰਾ ਦਾ ਇੰਚਾਰਜ ਲੱਗਣ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ ਸ: ਗਗਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਦਰਵੇਸ਼ ਸਿਆਸਤਦਾਨ ਸਵ: ਜਥੇ. ਗਰਜਾ ਸਿੰਘ ਦੇ ਸਪੁੱਤਰ ਹਨ | ਉਨ੍ਹਾਂ ਦੀ ਨਿਯੁਕਤੀ 'ਤੇ ਅਜਮੇਰ ਸਿੰਘ ਮਕੌਰੜ ਸਾਹਿਬ, ਸਾਬਕਾ ਚੇਅਰਮੈਨ ਨਿਰਮਲ ਸਿੰਘ ਕੜੈਲ, ਜਸਪਾਲ ਸਿੰਘ ਦੇਹਲਾ, ਟਹਿਲ ਸਿੰਘ ਮੰਡਵੀ, ਬੀਬੀ ਦਲਜੀਤ ਕੌਰ ਭੁੱਲਰ, ਕਪੂਰ ਸਿੰਘ ਬੱਲਰਾਂ, ਸਾਬਕਾ ਸਰਪੰਚ ਗੁਰਤੇਜ ਸਿੰਘ ਖੰਡੇਵਾਦ, ਆਗੂ ਜਗਦੀਪ ਸਿੰਘ ਲਹਿਲ ਕਲਾਂ, ਨੈਬ ਸਿੰਘ ਪੂਨੀਆ, ਸਰਕਲ ਪ੍ਰਧਾਨ ਸੂਰਜ ਮੱਲ ਗੁਲਾੜੀ ਕੇਵਲ ਸਿੰਘ ਰਾਏਧਰਾਣਾ, ਗੁਰਦੀਪ ਸਿੰਘ, ਸੁਰਜੀਤ ਸਿੰਘ ਸੇਖੂਵਾਸ, ਅਮਰੀਕ ਸਿੰਘ, ਕਰਮਜੀਤ ਸਿੰਘ ਬਲਰਾ, ਅਮਰੀਕ ਸਿੰਘ ਰੋੜੇਵਾਲਾ, ਵਿੰਦਰ ਸਿੰਘ ਰੋੜੇਵਾਲਾ, ਹਰਜਿੰਦਰ ਸਿੰਘ ਰਾਮਗੜ੍ਹ, ਨਾਹਰ ਸਿੰਘ ਘੁਮੂਰਘਾਟ, ਲੱਖਾ ਸਿੰਘ ਭੁਟਾਲ, ਗੁਰਜੀਤ ਸਿੰਘ ਭੁਟਾਲ ਖ਼ੁਰਦ, ਤੋ ਬਿਨ੍ਹ©ਾਂ ਵਰਕਰਾਂ ਤੇ ਅਹੁਦੇਦਾਰਾਂ ਨੇ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ |