05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡੀ.ਏ.ਵੀ. ਸਕੂਲ ਦੇ ਸੰਸਥਾਪਕ ਡਾ. ਪੀ. ਸੀ. ਰਾਏ ਦੀ ਜੈਅੰਤੀ ਮਨਾਈ <br/>

ਅਜੀਤ ਡੈਸਕ 20-07-2025
ਸੁਨਾਮ ਊਧਮ ਸਿੰਘ ਵਾਲਾ, 19 ਜੁਲਾਈ (ਸਰਬਜੀਤ ਸਿੰਘ ਧਾਲੀਵਾਲ) - ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਲੋਂ ਸਕੂਲ ਚੇਅਰਮੈਨ ਅਨਿਰੁਧ ਵਸ਼ਿਸ਼ਟ ਦੀ ਅਗਵਾਈ ਵਿਚ ਸਕੂਲ ਦੇ ਸੰਸਥਾਪਕ ਡਾ. ਪ੍ਰਕਾਸ਼ ਚੰਦਰ ਰਾਏ ਦੇ 101ਵੇਂ ਜਨਮ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਪੁਰਸ਼ੋਤਮ ਵਸ਼ਿਸ਼ਟ ਨੇ ਡਾ ਬੰਗਾਲੀ ਵਜੋਂ ਜਾਣੇ ਜਾਂਦੇ ਡਾ. ਪੀ.ਸੀ. ਰਾਏ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ ਪੀ ਸੀ ਰਾਏ ਨੇ ਸਮਾਜ ਸੇਵਾ ਦੇ ਨਾਲ-ਨਾਲ ਨਿਰਸਵਾਰਥ ਹੋਕੇ ਗ਼ਰੀਬਾਂ ਦੀ ਸੇਵਾ ਕੀਤੀ | ਇਨ੍ਹਾਂ ਹੀ ਨਹੀ ਡਾ ਰਾਏ ਨੂੰ ਜੰਮੂ-ਕਸ਼ਮੀਰ ਦੇ ਮਹਾਰਾਜਾ ਕਰਨ ਸਿੰਘ ਦੇ ਨਾਲ-ਨਾਲ ਕਈ ਉੱਚ ਅਧਿਕਾਰੀਆਂ ਦਾ ਵੀ ਇਲਾਜ ਕਰਨ ਦਾ ਮਾਣ ਪ੍ਰਾਪਤ ਹੋਇਆ | ਸਕੂਲ ਚੇਅਰਮੈਨ ਅਨਿਰੁੱਧ ਵਸ਼ਿਸ਼ਟ ਨੇ ਕਿਹਾ ਕਿ ਜਿੱਥੇ ਡਾ. ਰਾਏ ਨੇ ਕਈ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ 'ਚ ਅਹਿਮ ਯੋਗਦਾਨ ਪਾਇਆ ਉੱਥੇ ਹੀ ਅਕਸਰ ਉਹ ਗ਼ਰੀਬ ਲੋਕਾਂ ਦਾ ਮੁਫ਼ਤ ਇਲਾਜ ਵੀ ਕਰਦੇ ਰਹੇ | ਇਸ ਮੌਕੇ ਡਾ. ਡੌਲੀ ਰਾਏ, ਪਰਮਿੰਦਰ ਸਿੰਘ ਧਾਲੀਵਾਲ, ਡਾ. ਅੰਬਰੀਸ਼ ਰਾਏ, ਡਾ. ਰਾਧਾ ਵਸ਼ਿਸ਼ਟ, ਪਿ੍ੰਸੀਪਲ ਵੀ.ਪੀ. ਗੁਪਤਾ ਅਤੇ ਵਾਈਸ ਪਿ੍ੰਸੀਪਲ ਅੰਤੂ ਗਰਗ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਗਗਨਦੀਪ ਸਿੰਘ ਖੰਡੇਬਾਦ ਨੂੰ ਹਲਕਾ ਇੰਚਾਰਜ ਬਣਾਉਣ 'ਤੇ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਧੂਰੀ ਵਿਖੇ ਪਹਿਲੀ ਵਾਤਾਨੁਕੂਲ ਲਾਇਬਰੇਰੀ ਦਾ ਅੱਜ ਉਦਘਾਟਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।