05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਧੂਰੀ ਵਿਖੇ ਪਹਿਲੀ ਵਾਤਾਨੁਕੂਲ ਲਾਇਬਰੇਰੀ ਦਾ ਅੱਜ ਉਦਘਾਟਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ <br/>

ਅਜੀਤ ਡੈਸਕ 20-07-2025
ਧੂਰੀ, 19 ਜੁਲਾਈ (ਸੰਜੇ ਲਹਿਰੀ) - ਸਥਾਨਕ ਨਗਰ ਕੌਂਸਲ ਪਾਰਕ ਵਿਖੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਦੇ ਨਾਲ ਲੱਗਦੀ ਜਗ੍ਹਾਂ ਵਿਚ ਪੰਜਾਬ ਸਰਕਾਰ ਵਲੋਂ ਇੱਕ ਕਰੋੜ ਸੱਠ ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਕ ਲਾਇਬਰੇਰੀ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਸ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਦੀ ਅੰਦਰੂਨੀ ਦਿੱਖ ਨੂੰ ਅੰਦਰੂਨੀ ਸਜਾਵਟ ਦਾ ਸਾਜੋ ਸਮਾਨ ਲਗਾ ਕੇ ਅੰਤਿਮ ਛੋਹਾਂ ਰਾਹੀਂ ਮੁਕੰਮਲ ਕੀਤਾ ਜਾ ਰਿਹਾ ਹੈ ਵਾਤਾਨਕੂਲ ਬਣਨ ਜਾ ਰਹੀ ਜ਼ਿਲ੍ਹਾ ਸੰਗਰੂਰ ਦੀ ਇਸ ਪਹਿਲੀ ਅਤੇ ਵੱਡੀ ਲਾਇਬਰੇਰੀ ਦੇ ਵਿਚ 12 ਦੇ ਕਰੀਬ ਏਅਰ ਕੰਡੀਸ਼ਨ ਵੀ ਲਗਾਏ ਗਏ ਹਨ ਜਿਸ ਨਾਲ ਅੱਤ ਦੀ ਗਰਮੀ ਵਿਚ ਵੀ ਪੁਸਤਕ ਪ੍ਰੇਮੀਆਂ ਨੂੰ ਇਸ ਲਾਇਬਰੇਰੀ ਵਿਚ ਬੈਠ ਕੇ ਕਿਤਾਬਾਂ ਪੜ੍ਹਨ ਵਿਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਵੇਗੀ, ਇਸ ਲਾਇਬਰੇਰੀ ਦੇ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਐਸ.ਐਸ.ਪੀ ਸੰਗਰੂਰ ਸ਼੍ਰੀ ਸਰਤਾਜ ਚਾਹਲ, ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਸ੍ਰੀ ਦਲਵੀਰ ਸਿੰਘ ਢਿੱਲੋਂ ਅਤੇ ਐਸ.ਡੀ.ਐਮ ਧੂਰੀ ਸ੍ਰੀ ਰਿਸ਼ਭ ਬਾਂਸਲ ਵਲੋਂ ਅੱਜ ਵੱਖ-ਵੱਖ ਮਹਿਕਮਿਆਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਇਬਰੇਰੀ ਦੀ ਨਵੀਂ ਬਣੀ ਬਿਲਡਿੰਗ ਦੇ ਉਦਘਾਟਨ ਨੂੰ ਲੈ ਕੇ ਸਥਾਨਕ ਲਾਇਬਰੇਰੀ ਵਿਚ ਇੱਕ ਮੀਟਿੰਗ ਵੀ ਕੀਤੀ ਗਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਜਾਇਜ਼ਾ ਲੈਣ ਉਪਰੰਤ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਲਾਇਬਰੇਰੀ ਦੀ ਇਸ ਬਿਲਡਿੰਗ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵਲੋਂ ਅੱਜ ਮਿਤੀ 20 ਜੁਲਾਈ ਨੂੰ ਕੀਤਾ ਜਾਵੇਗਾ | ਆਪ ਆਗੂ ਹਰਪ੍ਰੀਤ ਸਿੰਘ ਗਿੱਲ, ਸ਼੍ਰੀ ਸੰਦੀਪ ਤਾਇਲ ਪੱਪੂ ਜੋਲੀ, ਅਨਿਲ ਕੁਮਾਰ ਮਿੱਤਲ, ਜਸਵੀਰ ਸਿੰਘ ਜੱਜ, ਤਰਸੇਮ ਸ਼ਰਮਾ, ਨਰੇਸ਼ ਸਿੰਗਲਾ, ਪੁਸ਼ਪਿੰਦਰ ਸ਼ਰਮਾ ਸੋਮਾ, ਅਸ਼ਵਨੀ ਧੀਰ ,ਹਰਦੀਪ ਸਿੰਘ ਅਮਰਜੀਤ ਸਿੰਘ ਲੇਬਰ ਯੂਨੀਅਨ ਆਗੂ ਅਤੇ ਹੈਪੀ ਆਦਿ ਨੇ ਪੰਜਾਬ ਸਰਕਾਰ ਵਲੋਂ ਧੂਰੀ ਸ਼ਹਿਰ ਵਿਖੇ ਲਾਇਬ੍ਰੇਰੀ ਬਣਾਏ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਅਤੇ ਪੁਸਤਕ ਪ੍ਰੇਮੀਆਂ ਨੂੰ ਵੱਡਾ ਲਾਭ ਹੋਵੇਗਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਕਾਮਰੇਡ ਗੁਰਦਿਆਲ ਨਿਰਮਾਣ, ਸੁਖਵਿੰਦਰ ਲੋਟੇ, ਸੁਖਦੇਵ ਸ਼ਰਮਾ ਆਦਿ ਨੇ ਧੂਰੀ ਵਿਖੇ ਲਾਇਬਰੇਰੀ ਬਣਾਏ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਲਾਇਬਰੇਰੀ ਬਣਨ ਨਾਲ ਸਾਹਿਤ ਪ੍ਰੇਮੀਆਂ ਵਿਚ ਪੁਸਤਕਾਂ ਪੜ੍ਹਨ ਦੀ ਇੱਛਾ ਪੈਦਾ ਹੋਵੇਗੀ ਅਤੇ ਪੁਸਤਕ ਸਭਿਆਚਾਰ ਪ੍ਰਫੁੱਲਿਤ ਹੋਵੇਗਾ |

ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਦੇ ਸੰਸਥਾਪਕ ਡਾ. ਪੀ. ਸੀ. ਰਾਏ ਦੀ ਜੈਅੰਤੀ ਮਨਾਈ <br/> ਅਗਲੀ ਖ਼ਬਰ ਚਿੱਟੇ ਸਮੇਤ ਦੋ ਪੁਲਿਸ ਅੜਿੱਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।