ਸੰਗਰੂਰ, 18 ਜੁਲਾਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਸਮੇਤ ਕੰਟਰੈਕਟ ਵਰਕਰਜ਼ ਯੂਨੀਅਨ ਆਜ਼ਾਦ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਸੂਬਾ ਪ੍ਰਧਾਨ ਆਜ਼ਾਦ ਦੇ ਹਰਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਜੋ ਡਿਊਟੀ ਸੈਕਸ਼ਨ ਦੇ ਅਧਿਕਾਰੀ ਹਨ ਇਹ ਬਹੁਤ ਲੰਮੇ ਸਮੇਂ ਤੋਂ ਡਿਊਟੀ ਸੈਕਸ਼ਨ ਤੇ ਕਬਜ਼ਾ ਕਰ ਕੇ ਬੈਠੇ ਹਨ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਉਸ ਤੋ ਬਾਅਦ ਕਾਂਗਰਸ ਦੀ ਸਰਕਾਰ ਦੇ ਸਮੇਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇੱਕ ਅਧਿਕਾਰੀਆਂ ਵਲੋ ਵਰਕਰਾਂ ਨੂੰ ਨਾਜਾਇਜ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਬੱਸ ਸਟੈਂਡ ਵਿਚ ਲਗਾਏ ਧਰਨਾ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਵਰਕਰ ਨੂੰ ਛੁੱਟੀ ਦੀ ਲੋੜ ਹੁੰਦੀ ਹੈ ਉਸ ਸਮੇਂ ਉਸ ਦੀ ਛੁੱਟੀ ਨਹੀ ਦਿੱਤੀ ਜਾਂਦੀ ਅਤੇ ਜਿਸ ਵਰਕਰ ਨੂੰ ਛੁੱਟੀ ਦੀ ਲੋੜ ਨਹੀਂ ਹੁੰਦੀ ਤਾਂ ਉਹ ਵਰਕਰਾਂ ਦੀਆਂ ਜ਼ਬਰਦਸਤੀ ਜਰਨਲ ਮੈਨੇਜਰ ਵਲੋ ਹੁਕਮ ਕੀਤੇ ਗਏ ਹਨ ਕਿ ਕਿਸੇ ਵਰਕਰ ਦੀਆ ਛੁੱਟੀਆਂ ਰੈਸਟ ਜਮਾਂ ਨਹੀ ਕੀਤੀਆਂ ਜਾਣਗੀਆਂ | ਵਰਕਰਾਂ ਨੂੰ ਡਿਊਟੀਆਂ ਪ੍ਰਤੀ ਤੰਗ ਪ੍ਰੇਸ਼ਾਨ ਕਰਨ ਦੇ ਵੱਖ-ਵੱਖ ਹੱਥ ਕੰਡੇ ਅਪਣਾਏ ਜਾਂਦੇ ਹਨ, ਜਿਵੇਂ ਕਿ ਕਿਸੇ ਵਰਕਰ ਨੇ ਸੰਗਰੂਰ ਤੋਂ ਚੱਲਣਾ ਹੁੰਦਾ ਹੈ ਉਸ ਨੂੰ ਖੰਨੇ ਵਾਲੀਆਂ ਗੱਡੀਆਂ 'ਤੇ ਲਗਾਇਆ ਜਾਂਦਾ ਹੈ ਜਾਂ ਕਿਸੇ ਵਰਕਰ ਨੇ ਪਾਤੜਾਂ ਤੋਂ ਚੱਲਣਾ ਹੈ ਤਾਂ ਉਸ ਨੂੰ ਲਹਿਰਾਗਾਗਾ ਜਾ ਸੁਨਾਮ ਲੌਂਗੋਵਾਲ ਤੋ ਟਾਈਮ 'ਤੇ ਡਿਊਟੀ ਲਗਾਈ ਜਾਂਦੀ ਹੈ | ਸਵੇਰੇ ਪਹਿਲੇ ਟਾਈਮ ਜਲਦੀ ਚੱਲਣ ਵਾਲੇ ਟਾਈਮ ਦੇ ਵਿਚ ਲਗਾਈ ਜਾਂਦੀ ਹੈ ਤੇ ਸ਼ਾਮ ਨੂੰ ਜੋ ਗੱਡੀਆਂ ਲੇਟ ਖੜ੍ਹਦੀਆਂ ਹਨ ਤਾਂਕਿ ਜਿੱਥੋਂ ਕਿ ਵਰਕਰਾਂ ਆਪਣੇ ਘਰ ਨੂੰ ਨਾ ਜਾ ਸਕਣ ਇਸ ਸਭ ਕਰਨ ਦਾ ਅਸਲੀ ਮਕਸਦ ਸਿਰਫ਼ ਰਿਸ਼ਵਤ ਖੋਰੀ ਵਧਾਉਣ ਦੇ ਲਈ ਕੀਤਾ ਜਾਂਦਾ ਕਿ ਮਜਬੂਰ ਵੱਸ ਮੁਲਾਜ਼ਮਾਂ ਮਹੀਨੇ ਦੇਣ ਇਹ ਸਭ ਕੁਰੱਪਸ਼ਨ ਕਰਨ ਦੀ ਮਨਸ਼ਾ ਦੇ ਲਈ ਕੀਤਾ ਜਾ ਰਿਹਾ ਹੈ | ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਆਜ਼ਾਦ ਜਥੇਬੰਦੀ ਦੇ ਡੀਪੂ ਪ੍ਰਧਾਨ ਗੁਰਪਾਲ ਸਿੰਘ ਦਾਰਾ, ਨੇ ਦੱਸਿਆ ਕਿ ਅਸੀਂ ਡਿਊਟੀ ਸੈਕਸ਼ਨ ਨੂੰ ਬਹੁਤ ਵਾਰ ਇਹ ਬੇਨਤੀਆਂ ਕਰ ਚੁੱਕੇ ਹਾਂ ਕਿ ਅਸੀਂ ਕੱਚੇ ਵਰਕਰ ਹਾ ਸਾਡੀ ਲੜਾਈ ਸਰਕਾਰ ਦੇ ਨਾਲ ਹੈ ਅਸੀਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕਰਦੇ ਹਾਂ ਕਿਉਂਕਿ ਸਰਕਾਰ ਨੇ ਜਦੋਂ ਸੱਤਾ ਵਿਚ ਆਉਣਾ ਸੀ ਤਾਂ ਸਰਕਾਰ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਅਸੀਂ ਆਉਦੇ ਸਾਰ ਹੀ ਪਹਿਲੀ ਕੈਬਨਿਟ ਮੀਟਿੰਗ ਵਿਚ ਪੌਲਸੀ ਲਾਗੂ ਕਰਕੇ ਤੁਹਾਨੂੰ ਪੱਕੇ ਕਰ ਦਿੱਤਾ ਜਾਵੇਗਾ ਜੋ ਕਿ ਅਸੀਂ ਸਰਕਾਰ ਤੋ ਲਗਾਤਾਰ ਇਹੋ ਮੰਗ ਕਰਦੇ ਆ ਰਹੇ ਹਾਂ ਪਰ ਪਤਾ ਨਹੀਂ ਕਿਉਂ ਡਿਊਟੀ ਸੈਕਸ਼ਨ ਨੂੰ ਸਾਡੀਆਂ ਇਹ ਮੰਗਾਂ ਦੀ ਪੀੜ ਹੁੰਦੀ ਰਹਿੰਦੀ ਹੈ ਕਿ ਉਹ ਆਪਣੇ ਅਹੁਦੇ ਦਾ ਨਾਜਾਇਜ ਫ਼ਾਇਦਾ ਚੁੱਕਦੇ ਹਨ |