ਜਖੇਪਲ, 17 ਜੁਲਾਈ (ਮੇਜਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੇ ਵਿਕਾਸ ਕਾਰਜਾਂ ਤੇ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਸਕੂਲ ਇੰਚਾਰਜ ਮੁਨੀਸ਼ ਵਰਮਾ ਦੀ ਅਗਵਾਈ ਹੇਠ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ ਚੋਣ ਦੌਰਾਨ ਲਗਪਗ 40 ਦੇ ਕਰੀਬ ਵਿਦਿਆਰਥੀਆਂ ਦੇ ਮਾਪੇ ਅਤੇ ਪੁਰਾਣੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ, ਜਿਸ ਵਿਚ ਸਰਬਸੰਮਤੀ ਨਾਲ ਜਸਵੀਰ ਕੌਰ ਨੂੰ ਚੇਅਰਪਰਸਨ, ਬਲਵਿੰਦਰ ਸਿੰਘ(ਬਿੰਦਰ) ਨੂੰ ਉਪ ਚੇਅਰਪਰਸਨ, ਰਾਜਵਿੰਦਰ ਕੌਰ, ਲਖਵਿੰਦਰ ਕੌਰ, ਹਰਭਿੰਦਰ ਕੌਰ, ਕਿ੍ਸ਼ਨ ਸਿੰਘ, ਬੇਅੰਤ ਕੌਰ, ਰਾਮਪਿਆਰੀ, ਜਸਵੀਰ ਕੌਰ, ਹਰਜਿੰਦਰ ਕੌਰ, ਜੰਟਾ ਸਿੰਘ, ਲੀਲਾ ਸਿੰਘ, ਕੁਲਦੀਪ ਕੌਰ ਸਾਰੇ ਮੈਂਬਰ ਤੇ ਕਿ੍ਸ਼ਨ ਗੋਪਾਲ ਅਧਿਆਪਕ, ਗੁਰਚਰਨ ਸਿੰਘ ਲੋਕ ਪ੍ਰਤੀਨਿਧ, ਪ੍ਰੇਮ ਚੰਦ ਸਕੱਤਰ ਆਦਿ ਚੁਣੇ ਗਏ | ਸਰਪੰਚ ਸ. ਗੁਰਚਰਨ ਸਿੰਘ ਨੇ ਕਿਹਾ ਕਿ ਕਮੇਟੀ ਵਲੋਂ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈ ਕੇ ਪੂਰਾ ਸਹਿਯੋਗ ਦਿੱਤਾ ਜਾਵੇਗਾ ਤੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਗੁਰਚਰਨ ਸਿੰਘ ਚਾਓੁਬਾਸ, ਮਾਸਟਰ ਗੁਰਤੇਜ ਸਿੰਘ, ਅਵਿਨਾਸ ਕੁਮਾਰ, ਯਾਦਵਿੰਦਰ ਕੁਮਾਰ, ਸ਼ਿਵ ਸਿੰਘ, ਰਵਿੰਦਰ ਸਿੰਘ ਚਹਿਲ, ਪ੍ਰਭਦਿਆਲ ਸਿੰਘ, ਪੰਚ ਭੋਲਾ ਸਿੰਘ ਤੇ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ |