ਧੂਰੀ, 17 ਜੁਲਾਈ (ਸੰਜੇ ਲਹਿਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧੂਰੀ ਬਲਾਕ ਦੇ ਜਰਨਲ ਸਕੱਤਰ ਹਰਪਾਲ ਸਿੰਘ ਪੇਧਨੀ ਅਤੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਧੂਰੀ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਲੱਡਾ ਦੀ ਹੋਈ ਚੋਣ ਵਿਚ ਗੁਰਦੇਵ ਸਿੰਘ ਨੂੰ ਲੱਡਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਇਸੇ ਲੜੀ ਵਿਚ ਦਵਿੰਦਰ ਸਿੰਘ ਮਿੱਠੂ ਨੂੰ ਜਰਨਲ ਸਕੱਤਰ, ਪ੍ਰਗਟ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਮੀਤ ਪ੍ਰਧਾਨ, ਹਰਮੇਲ ਸਿੰਘ ਖ਼ਜ਼ਾਨਚੀ, ਕੁਲਦੀਪ ਸਿੰਘ ਪੈੱ੍ਰਸ ਸਕੱਤਰ, ਹਰਜੀਤ ਸਿੰਘ ਸੰਗਠਨ ਸਕੱਤਰ, ਜਗਤਾਰ ਸਿੰਘ ਤਾਰੀ ਪ੍ਰਚਾਰ ਸਕੱਤਰ, ਸਰੂਪ ਸਿੰਘ ਸਲਾਹਕਾਰ ਅਤੇ ਅਵਤਾਰ ਸਿੰਘ ਨੂੰ ਸਹਾਇਕ ਪ੍ਰਚਾਰ ਸਕੱਤਰ ਚੁਣਿਆ ਗਿਆ ਹੈ ਅਤੇ ਇਸੇ ਲੜੀ ਵਿਚ ਜਾਗਰ ਸਿੰਘ ਹਮੀਰ ਸਿੰਘ ਗੁੱਡੂ ਬਚਨ ਸਿੰਘ ਅਤੇ ਗੁਰਤੇਜ਼ ਸਿੰਘ ਭੋਲਾ ਨੂੰ ਕਮੇਟੀ ਮੈਬਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਬਲਾਕ ਆਗੂ ਰਾਮ ਸਿੰਘ ਕੱਕੜਵਾਲ ਕਰਮਜੀਤ ਸਿੰਘ ਬੇਨੜਾ ਆਦਿ ਵੀ ਹਾਜ਼ਰ ਸਨ |