15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪਾਵਰਕਾਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਦਾ ਐਲਾਨ <br/>

ਅਜੀਤ ਡੈਸਕ 17-07-2025
ਧਰਮਗੜ੍ਹ, 16 ਜੁਲਾਈ (ਗੁਰਜੀਤ ਸਿੰਘ ਚਹਿਲ)-ਪਿੰਡ ਡਸਕਾ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਪਾਵਰਕਾਮ ਲਹਿਰਾਗਾਗਾ ਦੀ ਧੱਕੇ ਸ਼ਾਹੀ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ | ਪਿੰਡ ਡਸਕਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਡਸਕਾ ਦੇ ਜੀਤਾ ਸਿੰਘ ਪੰਜਾਬ ਕਿਸਾਨ ਸੈਲ ਕਾਂਗਰਸ ਕਾਰਜਕਾਰੀ ਕਮੇਟੀ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੱਧੂ ਦੇ ਮੀਡੀਆ ਸਲਾਹਕਾਰ ਨੂੰ ਬਿਨਾਂ ਦੱਸੇ ਉਸ ਦੇ ਘਰ ਦਾ ਚੱਲਦਾ ਮੀਟਰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਸਬੰਧੀ ਜੀਤਾ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਇੱਕ ਉੱਚ ਅਧਿਕਾਰੀ ਅਤੇ ਹੋਰਨਾਂ ਕਰਮਚਾਰੀਆਂ ਨੇ ਉਸ ਨਾਲ ਗ਼ਲਤ ਵਿਵਹਾਰ ਕੀਤਾ | ਇਸ ਸਬੰਧੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇਕਾਈ ਪ੍ਰਧਾਨ ਚਰਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਅਮਰੀਕ ਸਿੰਘ ਮੱਲੀ, ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪ੍ਰਧਾਨ ਜਰਨੈਲ ਸਿੰਘ, ਸਾਬਕਾ ਸਵਰਨ ਸਿੰਘ ਸਰਪੰਚ, ਬਿੱਕਾ ਸਿੰਘ ਨੇ ਕਿਹਾ ਕਿ ਬਿਜਲੀ ਮਹਿਕਮੇ ਦਾ ਐਸ.ਡੀ.ਓ. ਲਹਿਰਾ ਅਤੇ ਹੋਰ ਅਧਿਕਾਰੀ ਬਿਨਾਂ ਪੁੱਛੇ ਦੱਸੇ ਠੀਕ ਠਾਕ ਚੱਲ ਰਹੇ ਮੀਟਰ ਨੂੰ ਪੁੱਟ ਕੇ ਉਨ੍ਹਾਂ ਦੀ ਜਗਾ ਤੇ ਨਵੇਂ ਚਿੱਪ ਵਾਲੇ ਮੀਟਰ ਲਾ ਰਹੇ ਹਨ, ਜੋ ਕਿ ਖਪਤਕਾਰਾਂ ਨਾਲ ਧੱਕਾ ਹੈ | ਇਸ ਸਬੰਧੀ ਕਾਕਾ ਰਹੁਲਇੰਦਰ ਸਿੰਘ ਸਿੱਧੂ ਨੇ ਲਹਿਰਾ ਦੇ ਪਾਵਰਕਾਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਚੱਲਦੇ ਮੀਟਰ ਬਦਲਣ ਅਤੇ ਚਿਪ ਵਾਲੇ ਮੀਟਰ ਲਾਉਣ ਤੋਂ ਗੁਰੇਜ਼ ਕਰਨ, ਨਹੀਂ ਮਜਬੂਰਨ ਕਿਸਾਨਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਐਸ.ਡੀ.ਓ ਦਫ਼ਤਰ ਲਹਿਰਾ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਮੱਖਣ ਸਿੰਘ ਪਾਪੜਾ, ਭਾਕਿਯੂ ਏਕਤਾ ਆਜ਼ਾਦ ਬਲਾਕ ਪ੍ਰਧਾਨ ਲਹਿਰਾ, ਪਰਮਜੀਤ ਕੌਰ ਪਿਸ਼ੌਰ ਬਲਾਕ ਆਗੂ, ਕਰਨੈਲ ਕੌਰ ਹਰਿਆਊ ਇਕਾਈ ਪ੍ਰਧਾਨ, ਨੀਲਾ ਸਿੰਘ ਬਲਾਕ ਆਗੂ, ਸਵਰਨ ਸਿੰਘ, ਕਾਲਾ ਸਿੰਘ, ਬਿੱਕਾ ਸਿੰਘ, ਦੇਵ ਸਿੰਘ ਪੰਚ, ਗੇਜਾ ਸਿੰਘ, ਲਾਭ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਾਲਕ ਦੇ ਕਤਲ ਕੇਸ 'ਚ ਜਗਦੀਪ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਬਲਾਕ ਪ੍ਰਧਾਨ ਬਲਵਿੰਦਰ ਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।