ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)-ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੀਟਿੰਗ ਭੁਟਾਲ ਕਲਾਂ ਵਿਚ ਹੋਈ, ਜਿਸ ਵਿਚ ਬਲਾਕ ਪ੍ਰਧਾਨ ਬਲਵਿੰਦਰ ਕੌਰ ਲਹਿਰਾਗਾਗਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਨੰੂ ਸੰਬੋਧਨ ਕਰਦਿਆਂ ਬਲਵਿੰਦਰ ਕੌਰ ਨੇ ਹਾਜ਼ਰ ਵਰਕਰਾਂ ਤੇ ਹੈਲਪਰਾਂ ਨੰੂ ਆਂਗਣਵਾੜੀ ਵਰਕਰ ਯੂਨੀਅਨ(ਸੀਟੂ) ਦੀਆਂ ਨੀਤੀਆਂ, ਪ੍ਰਾਪਤੀਆਂ ਤੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਆਂਗਣਵਾੜੀ ਵਰਕਰਾਂ ਦੇ ਏਕੇ ਤੇ ਸੰਘਰਸ਼ਾਂ ਦੇ ਸਿੱਟੇ ਵਜੋਂ ਹੀ ਆਂਗਣਵਾੜੀ ਵਰਕਰ ਤੇ ਹੈਲਪਰ ਅਨੇਕਾਂ ਮੰਗਾਂ ਮਨਵਾਉਣ ਵਿਚ ਕਾਮਯਾਬ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦਕ ਤਾਕਤ ਅਤੇ ਲਗਾਤਾਰ ਸਰਗਰਮੀਆਂ ਸਦਕਾ ਹੀ ਮਾਣ-ਭੱਤਾ ਵਰਕਰਾਂ ਨੰੂ ਘੱਟੋ-ਘੱਟ ਉਜ਼ਰਤਾਂ ਅਤੇ ਪੱਕੇ ਕਰਨ ਦੀ ਮੰਗ ਸਾਂਝੇ ਸੰਘਰਸ਼ਾਂ ਦਾ ਮੁੱਖ ਮੁੱਦਾ ਬਣੀ ਹੈ | ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਪ੍ਰੇਰਨਾ ਤੇ ਸੁਚੱਜੀ ਅਗਵਾਈ ਦੀ ਕਦਰ ਕਰਦਿਆਂ ਭੁਟਾਲ ਕਲਾਂ ਦੀਆਂ ਸਮੂਹ ਵਰਕਰਾਂ ਤੇ ਹੈਲਪਰਾਂ ਨੇ ਆਂਗਣਵਾੜੀ ਵਰਕਰਜ਼ ਯੂਨੀਅਨ (ਸੀਟੂ) ਵਿਚ ਸ਼ਾਮਿਲ ਹੋਣ ਅਤੇ ਹਰ ਸੰਘਰਸ਼ ਵਿਚ ਸਾਥ ਦੇਣ ਦਾ ਐਲਾਨ ਕੀਤਾ | ਇਨ੍ਹਾਂ ਵਿਚ ਹਰਪ੍ਰੀਤ ਕੌਰ, ਨਿਰਮਲ ਕੌਰ, ਸ਼ਸ਼ੀ ਬਾਲਾ, ਸਰਲਾ ਦੇਵੀ, ਸੁਮਨਜੀਤ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਵਿੰਦਰ ਕੌਰ, ਕਿਰਨਪਾਲ ਕੌਰ, ਹੇਲਪਰ ਹਰਪਾਲ ਕੌਰ ਤੇ ਸੁਰਜੀਤ ਕੌਰ ਸ਼ਾਮਲ ਹਨ | ਬਲਵਿੰਦਰ ਕੌਰ ਨੇ ਇਨ੍ਹਾਂ ਵਰਕਰਾਂ ਨੂੰ ਜੀ ਆਇਆਂ ਆਖਿਆ ਤੇ ਠੀਕ ਰਾਹ ਚੁਣਨ ਲਈ ਧੰਨਵਾਦ ਕੀਤਾ |