ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)-ਵਧੀਕ ਸੈਸ਼ਨ ਜੱਜ ਕਵਲਜੀਤ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਇਰਾਦਾ ਕਤਲ ਦੇ ਇਕ ਮਾਮਲੇ ਵਿਚੋਂ ਜਗਦੀਪ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ | ਪੁਲਿਸ ਥਾਣਾ ਚੀਮਾ ਵਿਖੇ 14 ਅਪ੍ਰੈਲ 2025 ਨੂੰ ਦਰਜ ਮਾਮਲੇ ਮੁਤਾਬਕ ਗੁਰਦਾਸ ਸਿੰਘ ਵਾਸੀ ਹੀਰੋ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਜਗਦੀਪ ਸਿੰਘ ਵਾਸੀ ਦਿਆਲਗੜ੍ਹ ਅਧੀਨ ਚੱਲ ਰਹੀ ਕੰਪਨੀ ਡੈਕੋ ਸਟਾਰ ਵਿਚ ਕੰਮ ਕਰਦਾ ਹੈ | ਜਦੋਂ ਉਹ ਆਪਣੀ ਤਨਖ਼ਾਹ ਮੰਗਦਾ ਤਾਂ ਉਹ ਟਾਲ ਮਟੋਲ ਕਰ ਦਿੰਦਾ | ਇਕ ਦਿਨ ਜਗਦੀਪ ਸਿੰਘ ਨੇ ਉਸ ਦੀ ਗਰਦਨ ਫੜ੍ਹ ਕੇ ਸਿਰ ਬੋਰੀਆਂ ਵਿਚ ਦੇ ਦਿੱਤਾ ਅਤੇ ਸਫ਼ਾਈ ਕਰਨ ਵਾਲੀ ਪੈ੍ਰਸ਼ਰ ਪਾਈਪ ਉਸ ਦੀ ਲੈਟਰੀਨ ਵਾਲੀ ਜਗ੍ਹਾ ਵਿਚ ਦੇ ਦਿੱਤੀ ਅਤੇ ਬੇਹੋਸ਼ ਹੋ ਕੇ ਡਿਗ ਪਿਆ | ਗੰਭੀਰ ਹਾਲਾਤ ਵਿਚ ਉਸ ਨੂੰ ਸੁਨਾਮ ਦੇ ਇੱਕ ਹਸਪਤਾਲ ਪਹੰੁਚਾਇਆ ਗਿਆ | ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਜਗਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਹੁਣ ਅਦਾਲਤ ਨੇ ਜਗਦੀਪ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ |