08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ

ਅਜੀਤ ਡੈਸਕ 28-12-2025
ਦੋਦਾ, 27 ਦਸੰਬਰ (ਰਵੀਪਾਲ)-ਮਾਤਾ ਗੁਜਰ ਕੌਰ ਜੀ ਤੇ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੋਦਾ ਨਗਰ ਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੜਕ 'ਤੇ ਸ਼ਰਧਾਪੂਰਵਕ ਦੁੱਧ ਦੇ ਲੰਗਰ ਲਗਾਏ ਗਏ | ਸਾਬਕਾ ਪ੍ਰਧਾਨ ਕੱਚਾ ਆੜ੍ਹਤੀਆਂ ਐਸੋਸੀਏਸ਼ਨ ਦੋਦਾ ਨੇ ਦੱਸਿਆ ਕਿ ਦਾਣਾ ਮੰਡੀ ਵਾਲੇ ਮੋੜ 'ਤੇ ਹਰਜਿੰਦਰ ਸਿੰਘ ਕਬਾੜੀਏ ਦੀ ਦੁਕਾਨ ਅੱਗੇ ਅੱਜ ਦੇ ਦਿਨ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਲਾਮਿਸਾਲ ਸ਼ਹਾਦਤ ਨੂੰ ਯਾਦ ਕਰਦਿਆਂ ਅਰਦਾਸ ਕਰਨ ਉਪਰੰਤ ਦੁੱਧ ਦਾ ਵਿਸ਼ਾਲ ਲੰਗਰ ਲਗਾਇਆ ਗਿਆ, ਜਿਸ 'ਚ ਸੇਵਾਦਾਰ ਨੇ ਸ਼ਰਧਾਪੂਰਵਕ ਦੁੱਧ ਦਾ ਲੰਗਰ ਛਕਾਇਆ | ਉਨ੍ਹਾਂ ਕਿਹਾ ਕਿ ਇਸ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਇਸ ਤੋਂ ਇਲਾਵਾ ਬੱਸ ਅੱਡਾ ਅਤੇ ਮਿੱਤਲ ਸਪੇਰਪਾਰਟਸ ਨੇੜੇ ਦੁੱਧ ਦੇ ਲੰਗਰ ਲਗਾਏ ਗਏ | ਇਸ ਮੌਕੇ ਅਮਰੀਕ ਸਿੰਘ ਵਕੀਲ ਬਰਾੜ ਬਲਾਕ ਸੰਮਤੀ ਮੈਂਬਰ, ਬੱਬੂ ਸੱਚਦੇਵਾ, ਜਲੰਧਰ ਸਿੰਘ ਮੈਂਬਰ, ਜੱਸੀ ਮੈਂਬਰ, ਬਿੱਟੂ ਸੱਚਦੇਵਾ, ਅਭੀ ਸੱਚਦੇਵਾ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ ਕਬਾੜੀਆ, ਮਨਪ੍ਰੀਤ ਸਿੰਘ, ਨਵਜੋਤ ਸੱਚਦੇਵਾ, ਸਚਿਨ ਗਰੋਵਰ, ਰਣਜੋਤ ਸਿੰਘ, ਰਾਜੂ ਸਿੰਘ, ਮਨਿੰਦਰ ਸਿੰਘ, ਬਿੱਟੂ ਬਰਾੜ ਆਦਿ ਵੱਡੀ ਗਿਣਤੀ 'ਚ ਸੇਵਾਦਾਰਾਂ ਨੇ ਸਹਿਯੋਗ ਦਿੱਤਾ |
ਧਾਰਮਿਕ ਸਮਾਗਮ ਅੱਜ
ਧਰਮਕੋਟ, 27 ਦਸੰਬਰ (ਪਰਮਜੀਤ ਸਿੰਘ)-ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 28 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਨਗਰ ਧਰਮਕੋਟ ਵਿਖੇ ਕਰਵਾਇਆ ਜਾ ਰਿਹਾ ਹੈ | ਧਾਰਮਿਕ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ਭਾਈ ਸਾਹਿਬ ਗਿਆਨੀ ਸੁਰਿੰਦਰ ਸਿੰਘ ਵਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਵਿਚ ਸ਼ਾਮਿਲ ਹੋਣ |
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅੰਗਹੀਣਾਂ ਨੂੰ ਦਿੱਤੀ ਵਿੱਤੀ ਸਹਾਇਤਾ ਅਗਲੀ ਖ਼ਬਰ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਮਹਿਰਾ ਦੀ ਯਾਦ ਵਿਚ ਲੰਗਰ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।