08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਖੇਤ ਵਾਲੇ ਜੋਖ਼ਮ ਭਰੇ ਖਾਲੇ ਨੂੰ ਬੰਦ ਕਰਨ ਦੀ ਉੱਠਣ ਲੱਗੀ ਮੰਗ

ਅਜੀਤ ਡੈਸਕ 27-12-2025
ਮੋਗਾ, 26 ਦਸੰਬਰ (ਗੁਰਤੇਜ ਸਿੰਘ)-ਮੋਗਾ ਦੇ ਦੁੱਨੇਕੇ ਤੋਂ ਬਾਘਾ ਪੁਰਾਣਾ ਜਾਣ ਵਾਲਾ ਹਾਈਵੇ ਜੋ ਕਿ ਘੱਲ ਕਲਾਂ ਰੋਡ ਤੋਂ ਹੋ ਕੇ ਜਾਂਦਾ ਹੈ ਤੇ ਉਸੇ ਜਗ੍ਹਾ 'ਤੇ ਹੀ ਹਾਈਵੇ ਦੇ ਨਾਲ ਇਕ ਚੌੜਾ ਖਾਲਾ ਬਣਿਆ ਹੋਇਆ ਹੈ ਜੋ ਜੋਖ਼ਮ ਭਰਿਆ ਹੈ ਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਤੇ ਉਹ ਲੰਘਣ ਵਾਲੇ ਰਸਤੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ | ਇਸ ਲਈ ਆਸ-ਪਾਸ ਦੇ ਲੋਕਾਂ ਨੇ ਉਸ ਖਾਲੇ ਨੂੰ ਬੰਦ ਕਰਨ ਦੀ ਮੰਗ ਰੱਖੀ ਹੈ ਤੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਇਹ ਵੀ ਲਿਖਿਆ ਹੈ ਕਿ ਇਹ ਖਾਲਾ ਗ਼ੈਰ-ਕਾਨੂੰਨੀ ਹੈ ਤੇ ਇਸ ਨੂੰ ਬੰਦ ਕਰਵਾਉਣਾ ਵੀ ਨੈਸ਼ਨਲ ਹਾਈਵੇ ਅਥਾਰਿਟੀ ਦਾ ਕੰਮ ਹੈ | ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਸ ਕਿਸਾਨ ਨੇ ਪਾਣੀ ਲਈ ਖਾਲਾ ਬਣਾਇਆ ਹੈ, ਉਸ ਦੀ ਜ਼ਮੀਨ ਹਾਈਵੇ ਦੇ ਦੂਸਰੇ ਪਾਸੇ ਚਲੀ ਜਾਣ ਕਰ ਕੇ ਉਸ ਦੀ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ | ਇਸ ਲਈ ਆਪਣੀ ਫ਼ਸਲ ਪਾਲਣ ਲਈ ਕਿਸਾਨ ਵੀ ਉਕਤ ਖਾਲੇ ਨੂੰ ਮਜਬੂਰੀ ਵੱਸ ਚਲਾ ਰਿਹਾ ਹੈ ਜਦ ਕਿ ਦੂਸਰੇ ਪਾਸੇ ਪਾਈਪਲਾਈਨ ਨੈਸ਼ਨਲ ਹਾਈਵੇ ਅਥਾਰਿਟੀ ਨੇ ਦੇਣੀ ਹੁੰਦੀ ਹੈ |
ਪਿਛਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਕਪਤਾਨਾਂ ਤੇ ਹਾਊਸ ਕਪਤਾਨਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ 'ਤੇ ਭਾਈ ਰਾਜਦੀਪ ਸਿੰਘ ਮੋਗੇ ਵਾਲਿਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।