08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਫ਼ਰੀਦਕੋਟ ਜ਼ਿਲ੍ਹੇ ਦਾ ਪਾਰਸਦੀਪ ਸਿੰਘ ਖੋਸਾ ਇੰਡੀਅਨ ਨੇਵੀ 'ਚ ਲੈਫਟੀਨੈਂਟ ਬਣਿਆ

ਅਜੀਤ ਡੈਸਕ 27-12-2025
ਫ਼ਰੀਦਕੋਟ, 26 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੇ ਇੰਡੀਅਨ ਨੇਵੀ ਵਿਚ ਲੈਫਟੀਨੈਂਟ ਬਣਨ 'ਤੇ ਸਥਾਨਕ ਲੋਕਾਂ 'ਚ ਖੁਸ਼ੀ ਪਾਈ ਜਾ ਰਹੀ ਹੈ | ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਇਲਾਕੇ, ਮਾਤਾ ਪਿਤਾ ਤੇ ਆਪਣੇ ਸਕੂਲ ਤੇ ਅਧਿਆਪਕਾ ਦਾ ਨਾਂਅ ਉੱਚਾ ਕੀਤਾ ਹੈ | ਉਨ੍ਹਾਂ ਦੇ ਅੱਜ ਫ਼ਰੀਦਕੋਟ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਪਾਰਸਦੀਪ ਸਿੰਘ ਖੋਸਾ ਨੇ ਦੱਸਿਆ ਕਿ ਉਸ ਨੇ ਫ਼ਰੀਦਕੋਟ ਦੇ ਸੇਂਟ ਮੈਰੀ ਕਾਨਵੈਂਟ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਚ ਦਾਖ਼ਲਾ ਲਿਆ, ਸਖ਼ਤ ਮਿਹਨਤ ਕੀਤੀ ਤੇ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਪ੍ਰਾਪਤ ਕੀਤਾ | ਪਿਛਲੇ ਦਿਨੀਂ ਕੇਰਲਾ ਦੇ ਏਜ਼ਿਮਲਾ ਵਿਖੇ ਪਾਸਿੰਗ ਹੋਣ ਉਪਰੰਤ ਉਹ ਇੱਥੇ ਪਹੁੰਚੇ | ਉਨ੍ਹਾਂ ਦੇ ਪਿਤਾ ਗੁਰੂ ਨਾਨਕ ਮਿਸ਼ਨ ਸਕੂਲ ਬਾਘਾਪੁਰਾਣਾ ਦੇ ਡਾਇਰੈਕਟਰ ਹਨ ਤੇ ਮਾਤਾ ਸਕੂਲ ਦੇ ਪਿ੍ੰਸੀਪਲ ਹਨ | ਜ਼ਿਕਰਯੋਗ ਹੈ ਕਿ ਪਾਰਸਦੀਪ ਸਿੰਘ ਖੋਸਾ ਨੇ ਬਚਪਨ ਤੋਂ ਹੀ ਅੰਮਿ੍ਤ ਛਕਿਆ ਹੋਇਆ ਹੈ | ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ 'ਤੇ ਉਨ੍ਹਾਂ ਨੇ ਮਕੈਨੀਕਲ ਵਿਚ ਬੀ.ਟੈਕ ਕੀਤੀ | ਉਨ੍ਹਾਂ ਦੱਸਿਆ ਕਿ ਇਹ ਮੁਕਾਮ ਹਾਸਿਲ ਕਰਨ ਲਈ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਅਧਿਆਪਕਾ ਨੇ ਬਹੁਤ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਯੰਗਰ ਸੋਸ਼ਲ ਕਲੱਬ ਵਲੋਂ ਤੀਰਥ ਧਾਮਾਂ ਦੀ ਯਾਤਰਾ ਲਈ ਵਿਨੇ ਸ਼ਰਮਾ ਵਲੋਂ 2 ਬੱਸਾਂ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਮੋਰਾਂਵਾਲੀ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਦੇ ਤੀਰਥ ਲਈ 45 ਸ਼ਰਧਾਲੂਆਂ ਦੀ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।