15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਅਰਸ਼ਜੋਤ ਸਿੰਘ ਸੇਖੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ-ਬਿੰਦਰ ਘਲੋਟੀ, ਗੋਪਾਲ ਗਰਗ

ਅਜੀਤ ਡੈਸਕ 09-12-2025
ਕੋਟ ਈਸੇ ਖਾਂ, 8 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਹਰ ਵਰਗ ਲਈ ਨਿਰਪੱਖ ਨੀਤੀਆਂ ਲੈ ਕੇ ਚੱਲਣ ਵਾਲੀ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਖੜੇ੍ਹ ਕੀਤੇ ਗਏ ਸਾਰੇ ਹੀ ਉਮੀਦਵਾਰਾਂ ਨੂੰ ਲੋਕਾਂ ਵਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਜ਼ੋਨ ਘਲੋਟੀ ਤੋਂ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੌਜਵਾਨ ਆਗੂ ਅਰਸ਼ਜੋਤ ਸਿੰਘ ਜੋਤੀ ਸੇਖੋਂ ਦੇ ਹੱਕ 'ਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਨਾਲ ਵਰਕਰ ਡਟ ਕੇ ਲੋਕਾਂ ਤੱਕ ਆਪਣਾ ਲੋਕ ਪੱਖੀ ਏਜੰਡਾ ਲੈ ਕੇ ਪੁੱਜ ਰਹੇ ਹਨ ਤੇ ਲੋਕਾਂ ਵਲੋਂ ਮਿਲ ਰਹੇ ਸਮਰਥਨ ਸਦਕਾ ਅਰਸ਼ਜੋਤ ਸਿੰਘ ਚੰਗੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ | ਇਹ ਪ੍ਰਗਟਾਵਾ ਸੀਨੀ: ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਦਵਿੰਦਰ ਸਿੰਘ ਬਿੰਦਰ ਘਲੋਟੀ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਗੋਪਾਲ ਗਰਗ ਨੇ ਕਰਦਿਆਂ ਕਿਹਾ ਕਿ ਅਰਸ਼ਜੋਤ ਸਿੰਘ ਸੇਖੋਂ ਦੇ ਪਿਤਾ ਸਵ: ਮੇਜਰ ਸਿੰਘ ਨੇ ਪਿੰਡ ਭਾਗਪੁਰ ਗਗੜਾ ਦੇ ਸਰਪੰਚ ਹੁੰਦਿਆਂ ਪਿੰਡ ਤੇ ਇਲਾਕੇ 'ਚ ਖਾਸਾ ਸਤਿਕਾਰ ਬਣਾਇਆ ਸੀ ਤੇ ਲੋਕ ਸੇਖੋਂ ਪਰਿਵਾਰ ਦਾ ਅੱਜ ਵੀ ਸਾਥ ਦੇ ਰਹੇ ਹਨ | ਇਸ ਮੌਕੇ ਉਮੀਦਵਾਰ ਅਰਸ਼ਜੋਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਨਿਰਪੱਖਤਾ ਨਾਲ ਕੰਮ ਕਰਨਾ ਹੈ ਤੇ ਜੇਕਰ ਲੋਕਾਂ ਨੇ ਵੱਡਾ ਸਾਥ ਦਿੱਤਾ ਤਾਂ ਉਹ ਲੋਕਾਂ ਦੀਆਂ ਆਸਾਂ 'ਤੇ ਜ਼ਰੂਰ ਖਰੇ ਉੱਤਰਨਗੇ | ਇਸ ਮੌਕੇ ਜਗਦੀਸ਼ ਚੌਧਰੀ, ਅਜੇ ਕੁਮਾਰ, ਜੱਸਾ ਚੌਧਰੀ, ਇੰਦਰਜੀਤ ਸਿੰਘ ਢੇਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਘਰ-ਘਰ ਵੋਟਾਂ ਮੰਗੀਆਂ ਅਗਲੀ ਖ਼ਬਰ ਗੋਲਡਨ ਐਜੂਕੇਸ਼ਨ ਵਲੋਂ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।