ਕਿਸ਼ਨਪੁਰਾ ਕਲਾਂ, 8 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਪਰਿਵਾਰ ਦੇ ਕਾਂਗਰਸੀ ਆਗੂ ਤੇ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਦੇ ਸਾਬਕਾ ਖ਼ਜ਼ਾਨਚੀ ਰਣਜੀਤ ਸਿੰਘ ਮਾਨ (ਸਿੱਖਾਂ ਦੇ) ਨਿਸ਼ਾਨ ਸਿੰਘ ਗੋਲ੍ਹੀ ਸਾਬਕਾ ਮੈਂਬਰ ਪੰਚਾਇਤ, ਜਸਵੀਰ ਸਿੰਘ ਜੱਸੀ, ਬੇਅੰਤ ਸਿੰਘ ਪੁੱਤਰ ਦਲੀਪ ਸਿੰਘ, ਸੁਰਿੰਦਰਪਾਲ ਸਿੰਘ ਬਾਵੀ, ਦਰਸ਼ਨ ਸਿੰਘ ਦਰਸ਼ੀ ਆਦਿ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ 'ਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਸ਼ਾਮਲ ਹੋਏ | ਹਲਕਾ ਵਿਧਾਇਕ ਲਾਡੀ ਢੋਸ ਨੇ ਇਨ੍ਹਾਂ ਪਰਿਵਾਰਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਤੁਹਾਡੇ ਆਉਣ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਤੇ ਪਾਰਟੀ ਵਲੋਂ ਤੁਹਾਨੂੰ ਪੂਰਾ ਮਾਣ ਸਤਿਕਾਰ ਵੀ ਮਿਲਦਾ ਰਹੇਗਾ | ਵਿਧਾਇਕ ਢੋਸ ਨੇ ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਮੇਹਰ ਸਿੰਘ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਹ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਹਨ, ਉਸੇ ਤਰ੍ਹਾਂ ਪਾਰਟੀ ਨੂੰ ਅੱਗੇ ਵਧਾਉਣ ਲਈ ਵੱਡੀ ਮਿਹਨਤ ਨਾਲ ਹਰ ਰੋਜ਼ ਵੱਖ-ਵੱਖ ਪਾਰਟੀਆਂ ਤੋਂ ਅਲਵਿਦਾ ਕਹਿ ਕੇ ਇਕ ਪਾਸੜ ਫ਼ੈਸਲਾ ਕਰਕੇ ਆਮ ਆਦਮੀ ਪਾਰਟੀ ਵਿਚ ਧੜਾ ਧੜ੍ਹ ਸ਼ਾਮਲ ਹੋ ਰਹੇ ਹਨ | ਸਰਪੰਚ ਪਿ੍ੰਸ ਚਾਵਲਾ ਵਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਪਰਿਵਾਰਾਂ ਅਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਅਮਨ ਪੰਡੋਰੀ, ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪੰਚ ਛਿੰਦਰ ਬਾਈ, ਪੰਚ ਜਗਤਾਰ ਸਿੰਘ ਬਾਬਾ, ਨੰਬਰਦਾਰ ਗੁਰਮੀਤ ਸਿੰਘ ਮਾਨ, ਜਸਪ੍ਰੀਤ ਸਿੰਘ ਜੱਸੀ, ਡਾ. ਹਰਮਿੰਦਰ ਸਿੰਘ ਮਾਨ, ਨੰਬਰਦਾਰ ਮਨਜੀਤ ਸਿੰਘ ਮਾਨ ਆਦਿ ਹਾਜ਼ਰ ਸਨ |