23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

'ਆਪ' ਸਰਕਾਰ ਨੇ ਪਿੰਡਾਂ ਤੇ ਕਿਸਾਨੀ ਖੇਤਰ ਲਈ ਇਤਿਹਾਸਕ ਕੰਮ ਕੀਤੇ-ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ

ਅਜੀਤ ਡੈਸਕ 04-12-2025
ਕਿਸ਼ਨਪੁਰਾ ਕਲਾਂ, 3 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਬੁਲਾਰਾ ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਪਿਛਲੇ ਸਮੇਂ ਦੌਰਾਨ ਪਿੰਡਾਂ ਦੀ ਤਰੱਕੀ ਤੇ ਕਿਸਾਨੀ ਖੇਤਰ ਦੇ ਮਜ਼ਬੂਤੀ ਕਰਨ ਲਈ ਬੇਮਿਸਾਲ ਕੰਮ ਕੀਤੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਹਮੇਸ਼ਾ ਦਿਹਾਤੀ ਪੰਜਾਬ ਤੇ ਕਿਸਾਨਾਂ ਨੂੰ ਕੇਂਦਰ ਵਿਚ ਰੱਖ ਕੇ ਬਣਾਈ ਗਈ ਹੈ | ਡਾ. ਬੈਰਾਗੀ ਨੇ ਕਿਹਾ ਕਿ 600 ਯੂਨਿਟ ਮੁਫ਼ਤ ਬਿਜਲੀ ਸਕੀਮ ਨਾਲ ਪਿੰਡਾਂ ਦੇ ਬਹੁਤ ਵੱਡੇ ਹਿੱਸੇ ਦੇ ਘਰਾਂ ਨੂੰ ਬਿੱਲਾਂ ਤੋਂ ਰਾਹਤ ਮਿਲੀ ਹੈ | ਇਸ ਨਾਲ ਗਰੀਬ ਤੇ ਮੱਧਵਰਗ ਪਰਿਵਾਰਾਂ ਦਾ ਸਿੱਧਾ ਆਰਥਿਕ ਸੁਧਾਰ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬਿਜਾਈਾ ਦੇ ਸਮੇਂ ਕਿਸਾਨਾਂ ਨੂੰ ਬਿਨ੍ਹਾਂ ਰੁਕਾਵਟ ਦਿਨ ਦੇ ਸਮੇਂ ਬਿਜਲੀ ਸਪਲਾਈ ਦੇ ਕੇ ਵੱਡੀ ਰਾਹਤ ਦਿੱਤੀ ਹੈ | ਇਸ ਦੇ ਨਾਲ ਹੀ ਸੂਏ ਕੱਸੀਆਂ ਦੀ ਮੁਰੰਮਤ ਕਰਕੇ ਜਲ ਬਚਾਉਣ ਵੱਲ ਇਤਿਹਾਸਕ ਕਦਮ ਚੁੱਕਿਆ ਹੈ | ਸਰਕਾਰ ਦਾ ਟੀਚਾ ਕਿਸਾਨਾਂ ਦੀ ਉਤਪਾਦਕਤਾ ਤੇ ਆਮਦਨ ਵਧਾਉਣਾ ਹੈ ਤੇ ਪੰਜਾਬ ਦੇ ਭੂ-ਗਰਭ ਜਲ ਨੂੰ ਬਚਾਉਣਾ ਹੈ, ਪਿੰਡਾਂ 'ਚ ਮੁਹੱਲਾ ਕਲੀਨਿਕ ਤੇ ਸਿਹਤ ਸੇਵਾਵਾਂ ਦੇ ਵਧਾਏ ਜਾਲ ਨੂੰ ਵੀ ਉਨ੍ਹਾਂ ਮਹੱਤਵਪੂਰਨ ਕਦਮ ਦੱਸਿਆ | ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਦੇ ਲੋਕਾਂ ਨੂੰ ਮੂਲ ਸਿਹਤ ਸਹੂਲਤਾਂ ਘਰ ਦੀ ਚੌਖਟ 'ਤੇ ਮਿਲਣ ਲੱਗੀਆਂ ਹਨ | ਡਾ. ਬੈਰਾਗੀ ਮੁਤਾਬਿਕ ਸਰਕਾਰ ਨੇ ਪਿੰਡਾਂ ਦੀ ਸੰਪਰਕਤਾ ਮਜ਼ਬੂਤ ਕਰਨ ਲਈ ਟੋਲ ਪਲਾਣੇ ਬੰਦ ਕਰਵਾਏ, ਨਵੀਆਂ ਬੱਸ ਸੇਵਾਵਾਂ ਸ਼ੁਰੂ ਕੀਤੀਆਂ, ਸੜਕਾਂ ਦੀ ਮੁਰੰਮਤ ਅਤੇ ਨਵੀਨਤਾ 'ਤੇ ਵੱਡਾ ਧਿਆਨ ਦਿੱਤਾ ਹੈ, ਜਿਸ ਦਾ ਲਾਭ ਦਿਹਾਤੀ ਜਨਤਾ ਨੂੰ ਸਿੱਧੇ ਤੌਰ 'ਤੇ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਰਜਿਸਟਰੀ ਪ੍ਰਣਾਲੀ ਵਿਚ ਵੀ ਵੱਡਾ ਸੁਧਾਰ ਕੀਤਾ ਹੈ |
ਪਿਛਲੀ ਖ਼ਬਰ ਮਾੜੀ ਮੁਸਤਫ਼ਾ ਤੇ ਗੁਰੂਸਰ ਮਾੜੀ ਵਾਸੀਆਂ ਦੀ ਮੀਟਿੰਗ 'ਚ ਦਰਸ਼ਨ ਸਿੰਘ ਬਲਾਕ ਸੰਮਤੀ ਉਮੀਦਵਾਰ ਐਲਾਨੇ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਛਿੰਦਰ ਸਿੰਘ ਪ੍ਰਧਾਨ ਦੀ ਬਰਸੀ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।