23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਛਿੰਦਰ ਸਿੰਘ ਪ੍ਰਧਾਨ ਦੀ ਬਰਸੀ ਦਾ ਪੋਸਟਰ ਜਾਰੀ

ਅਜੀਤ ਡੈਸਕ 04-12-2025
ਨੱਥੂਵਾਲਾ ਗਰਬੀ, 3 ਦਸੰਬਰ (ਨਵਦੀਪ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪਹਿਲੇ ਪ੍ਰਧਾਨ ਛਿੰਦਰ ਸਿੰਘ ਨੱਥੂਵਾਲਾ ਦੀ ਸਾਲਾਨਾ ਬਰਸੀ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਪੋਸਟਰ ਜਾਰੀ ਕਰਦਿਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸਲੀਣਾ ਤੇ ਕਸ਼ਮੀਰਾ ਸਿੰਘ ਭੇਖਾ ਮੀਤ ਪ੍ਰਧਾਨ ਮੋਗਾ ਨੇ 7 ਦਸੰਬਰ ਦਿਨ ਐਤਵਾਰ ਨੂੰ ਅਨਾਜ ਮੰਡੀ ਨੱਥੂਵਾਲਾ ਵਿਖੇ ਆਉਣ ਦਾ ਸੱਦਾ ਪੱਤਰ ਦਿੱਤਾ | ਇਸ ਮੌਕੇ ਪੈੱ੍ਰਸ ਨਾਲ ਜਾਣਕਾਰੀ ਸਾਝੀ ਕਰਦਿਆਂ ਜ਼ਿਲ੍ਹਾ ਪੈੱ੍ਰਸ ਸਕੱਤਰ ਤੇਜਿੰਦਰ ਸਿੰਘ ਭੇਖਾ ਨੇ ਦੱਸਿਆ ਕਿ ਪੂਰੇ ਪੰਜਾਬ 'ਚੋਂ ਜਥੇਬੰਦੀ ਦੇ ਵਰਕਰ ਤੇ ਦਿੱਗਜ ਆਗੂ ਇਸ ਬਰਸੀ ਸਮਾਗਮ ਵਿਚ ਆਉਣਗੇ | ਮੀਟਿੰਗ ਵਿਚ ਜ਼ਿਲ੍ਹਾ ਜਰਨਲ ਸਕੱਤਰ ਸਤਿਨਾਮ ਸਿੰਘ ਹਰੀਏ ਵਾਲਾ, ਜ਼ੈਲਦਾਰ ਕਰਮਜੀਤ ਸਿੰਘ ਲੰਗੇਆਣਾ ਜ਼ਿਲ੍ਹਾ ਕੈਸ਼ੀਅਰ ਮੋਗਾ, ਸੁਖਦੀਪ ਸਿੰਘ ਭੇਖਾ, ਜਗਰੂਪ ਸਿੰਘ ਮਾਹਲਾ, ਸਤਿਨਾਮ ਸਿੰਘ ਫ਼ੌਜੀ, ਗੁਰਦਾਸ ਸਿੰਘ ਭਲੂਰ, ਗੁਰਮੀਤ ਸਿੰਘ ਭੇਖਾ, ਬਲਵਿੰਦਰ ਸਿੰਘ ਪ੍ਰਧਾਨ ਹਰੀਏ ਵਾਲਾ, ਮਹਿੰਦਰ ਸਿੰਘ ਮਾਹਲਾ ਖ਼ੁਰਦ, ਪਵਿੱਤਰ ਸਿੰਘ ਨੱਥੂਵਾਲਾ, ਜੰਗ ਸਿੰਘ ਨੱਥੂਵਾਲਾ, ਰਾਮ ਦਿਆਲ ਵੱਡਾ ਘਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਨੇ ਪਿੰਡਾਂ ਤੇ ਕਿਸਾਨੀ ਖੇਤਰ ਲਈ ਇਤਿਹਾਸਕ ਕੰਮ ਕੀਤੇ-ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਅਗਲੀ ਖ਼ਬਰ ਦਸਮੇਸ਼ ਸਕੂਲ ਦੀ ਸੁਨਿੱਧੀ ਮਿੱਤਲ ਫੈਪ ਨੈਸ਼ਨਲ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।