ਨਿਹਾਲ ਸਿੰਘ ਵਾਲਾ, 20 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੌਜੂਦਾ ਗੱਦੀਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਅਗਵਾਈ ਹੇਠ ਭਗਤੀ ਦੇ ਸਾਗਰ ਤੇ ਸੇਵਾ ਦੇ ਪੁੰਜ ਸੁਆਮੀ ਸੰਤ ਮਿੱਤ ਸਿੰਘ ਲੋਪੋ ਵਾਲਿਆਂ ਦੀ 75ਵੀਂ ਬਰਸੀ ਸੰਤ ਆਸ਼ਰਮ ਲੋਪੋਂ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ | ਸਮਾਗਮ ਨੂੰ ਮੁੱਖ ਰੱਖਦਿਆਂ ਸੰਤ ਆਸ਼ਰਮ ਲੋਪੋਂ ਵਿਖੇ ਪ੍ਰਕਾਸ਼ ਕਰਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਦਰਬਾਰ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵੀਸ਼ਰ ਜਥਿਆਂ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਕਾਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਸਜਾਏ ਗਏ ਧਾਰਮਿਕ ਨੂਰਾਨੀ ਦੀਵਾਨ ਸਮੇਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਗੁਰਬਾਣੀ ਦੇ ਸ਼ਬਦ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਮਨੁੱਖਾ ਜਨਮ 'ਚ ਹੀ ਜੀਵ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਭੂ 'ਚ ਲੀਨ ਹੋ ਸਕਦਾ ਹੈ ਤੇ ਆਪਣੇ ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਸਕਦਾ ਹੈ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਸਿਧਾਰਥ ਸਿੰਘ ਚੁੱਘਾ ਆਸਟ੍ਰੇਲੀਆ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਕਮਲਜੀਤ ਸਿੰਘ ਬਰਾੜ ਖੋਟੇ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਮਿਸਤਰੀ ਬਸੰਤ ਸਿੰਘ ਲੋਪੋ, ਮਿਲਖਾ ਸਿੰਘ ਕੈਨੇਡਾ, ਹਰਧਿਆਨ ਸਿੰਘ ਕੈਨੇਡਾ, ਗਿਆਨੀ ਹਰਜਿੰਦਰ ਸਿੰਘ, ਅਮਰਜੀਤ ਸਿੰਘ ਮੀਨੀਆਂ, ਜਸਵਿੰਦਰ ਸਿੰਘ ਪਾਇਲ, ਹਰਦੀਪ ਸਿੰਘ ਕਲਕੱਤਾ, ਧਰਮ ਸਿੰਘ ਕਲਕੱਤਾ, ਭਜਨ ਸਿੰਘ ਦਿੱਲੀ, ਚਮਕੌਰ ਸਿੰਘ ਬੰਬੇ, ਭਾਊ ਗੁਰਮੇਲ ਸਿੰਘ, ਮਾ. ਬਹਾਦਰ ਸਿੰਘ ਕੈਨੇਡਾ, ਨੰਬਰਦਾਰ ਕਰਨੈਲ ਸਿੰਘ ਕੈਨੇਡਾ, ਸਰਪੰਚ ਗੁਰਮੇਲ ਸਿੰਘ ਬੁੱਟਰ, ਭਗਵਾਨ ਸਿੰਘ ਮੋਮਨਾਬਾਦ, ਮਾ. ਕਿਰਪਾਲ ਸਿੰਘ ਅਮਰੀਕਾ, ਨਿਰੰਜਨ ਸਿੰਘ ਦਿੱਲੀ, ਬਲਦੇਵ ਸਿੰਘ ਤਪਾ, ਪਿਆਰ ਸਿੰਘ ਅਮਰੀਕਾ, ਸ਼ਰਨਪਾਲ ਸਿੰਘ ਫਗਵਾੜਾ, ਰੁਪਿੰਦਰ ਸਿੰਘ ਬਾਰਨਹਾੜਾ, ਪਾਲ ਸਿੰਘ ਹੰਬੜਾਂ, ਹੈੱਡ ਗ੍ਰੰਥੀ ਗੁਰਦੀਪ ਸਿੰਘ ਮੱਲੇਆਣਾ, ਅਵਤਾਰ ਸਿੰਘ ਰਸੂਲਪੁਰ, ਮੈਂਬਰ ਹਰਦੇਵ ਸਿੰਘ ਬੀੜ ਰਾਊਕੇ, ਜਗਜੀਤ ਸਿੰਘ ਜੇ.ਈ., ਅਮਰਜੀਤ ਸਿੰਘ ਅਹਿਮਦਗੜ੍ਹ, ਸੇਵਕ ਸਾਜਨ ਲੋਪੋ, ਕਵੀਸ਼ਰ ਪੰਡਤ ਸੋਮਨਾਥ ਰੋਡੇ, ਕੁਲਵੰਤ ਸਿੰਘ ਮਾਣੂੰਕੇ, ਰਾਜਨੀਤਕ ਸਿੰਘ ਲੁਧਿਆਣਾ, ਪ੍ਰੀਤ ਸਿੰਘ ਸੰਦਲ, ਕਵੀਸ਼ਰ ਮਨਜੀਤ ਸਿੰਘ ਲਾਡੀ, ਫ਼ੌਜੀ ਦਲਜੀਤ ਸਿੰਘ ਮਾਣੂੰਕੇ, ਮੈਂਬਰ ਗੁਰਮੀਤ ਸਿੰਘ ਲੋਪੋ, ਮੈਂਬਰ ਅਮਰਜੀਤ ਸਿੰਘ, ਕੁਲਦੀਪ ਸਿੰਘ, ਮੈਂਬਰ ਸਵਰਨ ਸਿੰਘ ਲੋਪੋ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਹਰਵਿੰਦਰ ਸਿੰਘ ਲੋਪੋ, ਰਘਬੀਰ ਸਿੰਘ ਬੀਰਾ, ਮਾ. ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਮੰਤਰੀ, ਕੇਹਰ ਸਿੰਘ ਮਾਂਗਟ, ਗੁਰਚਰਨ ਸਿੰਘ, ਕਰਤਾਰ ਸਿੰਘ, ਫ਼ੌਜੀ ਸ਼ਿਵਚਰਨ ਸਿੰਘ, ਬੱਬੂ ਢਿੱਲੋਂ, ਤਰਸੇਮ ਸਿੰਘ ਸੇਮਾ, ਪਿ੍ਤਪਾਲ ਸਿੰਘ, ਕੁਲਦੀਪ ਸਿੰਘ ਸੋਨੂੰ, ਮੀਡੀਆ ਇੰਚਾਰਜ ਇੰਦਰਜੀਤ ਦੇਵਗਨ ਆਦਿ ਨੇ ਹਾਜ਼ਰੀ ਭਰੀ |