19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਭਾਜਪਾ ਨੇਤਾ ਧਾਲੀਵਾਲ ਨੇ ਰਾਜ ਸਭਾ ਮੈਂਬਰ ਮੈਡਮ ਕਲਪਨਾ ਸੈਣੀ ਨਾਲ ਹਲਕੇ ਦੀਆਂ ਸਮੱਸਿਆਵਾਂ ਕੀਤੀਆਂ ਸਾਂਝੀਆਂ

ਅਜੀਤ ਡੈਸਕ 20-11-2025
ਠੱਠੀ ਭਾਈ, 19 ਨਵੰਬਰ (ਜਗਰੂਪ ਸਿੰਘ ਮਠਾੜੂ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਹਲਕਾ ਬਾਘਾ ਪੁਰਾਣਾ ਅੰਦਰ ਸਰਗਰਮ ਸਿਆਸੀ ਹਸਤੀਆਂ ਵਲੋਂ ਲੋਕ ਪੱਖੀ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦੀ ਮੁਹਿੰਮ ਤੇਜ਼ ਹੋ ਚੁੱਕੀ ਹੈ | ਭਾਜਪਾ ਦੇ ਸੀਨੀਅਰ ਨੇਤਾ ਹਰਵਿੰਦਰ ਸਿੰਘ ਧਾਲੀਵਾਲ ਸਮਾਲਸਰ ਨੇ ਰਾਜ ਸਭਾ ਮੈਂਬਰ ਕਲਪਨਾ ਸੈਣੀ ਮੈਡਮ ਨਾਲ ਮੁਲਾਕਾਤ ਕਰਕੇ ਹਲਕੇ ਬਾਘਾ ਪੁਰਾਣਾ ਦੀਆਂ ਮੁੱਖ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਜਾਣੂੰ ਕਰਵਾਇਆ | ਇਸ ਮੌਕੇ ਹੰਸਾ ਸਿੰਘ ਮੈਂਬਰ ਪੰਚਾਇਤ, ਦੀਪੀ ਸਮਾਲਸਰ, ਰਾਜ ਸਬਜ਼ੀ ਵਾਲਾ ਅਤੇ ਡਾ. ਗੁਰਪ੍ਰੀਤ ਵੀ ਹਾਜ਼ਰ ਸਨ | ਧਾਲੀਵਾਲ ਨੇ ਕਲਪਨਾ ਸੈਣੀ ਨੂੰ ਦੱਸਿਆ ਕਿ ਭਾਜਪਾ ਸਰਕਾਰ ਦੇ ਦੌਰਾਨ ਜਿੱਥੇ ਕੇਂਦਰ ਵਲੋਂ ਖੇਤੀਬਾੜੀ, ਸੜਕਾਂ, ਬਿਜਲੀ ਤੇ ਸਮਾਜਿਕ ਭਲਾਈ ਖੇਤਰ 'ਚ ਵੱਡੇ ਵਿਕਾਸ ਕਾਰਜ ਕੀਤੇ ਗਏ ਸਨ, ਉੱਥੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਹਲਕਾ ਬਾਘਾ ਪੁਰਾਣਾ ਵਿਕਾਸ ਪੱਖੋਂ ਵਾਂਝਾ ਰਹਿ ਗਿਆ ਹੈ | ਹਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਭਾਜਪਾ ਨੇ ਕੇਂਦਰ ਪੱਧਰ 'ਤੇ ਰਿਕਾਰਡ ਤੋੜ ਵਿਕਾਸ ਕੀਤਾ | ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਤੇ ਆਵਾਸ ਯੋਜਨਾਵਾਂ ਵਰਗੀਆਂ ਸਹੂਲਤਾਂ ਦੇ ਨਾਲ ਲੋਕਾਂ ਨੂੰ ਸਿੱਧਾ ਫਾਇਦਾ ਮਿਲਿਆ | ਰਾਜ ਸਭਾ ਮੈਂਬਰ ਕਲਪਨਾ ਸੈਣੀ ਨੇ ਹਲਕੇ ਦੀਆਂ ਸਮੱਸਿਆਵਾਂ ਨੂੰ ਤੁਰੰਤ ਕੇਂਦਰ ਸਰਕਾਰ ਤੱਕ ਪਹੁੰਚਾਉਣ ਤੇ ਲੋਕਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਆਵਾਜ਼ ਉਠਾਉਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 1.16 ਕਰੋੜ ਦੇ ਵਿਕਾਸ ਕਾਰਜਾਂ ਤੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।