07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗੈਰ-ਵਿੱਦਿਅਕ ਕੰਮਾਂ ਨੇ ਪੰਜਾਬ ਦੀ ਸਕੂਲ ਸਿੱਖਿਆ ਦਾ ਬੇੜਾ ਗ਼ਰਕ ਕੀਤਾ- ਜੀ.ਟੀ.ਯੂ.

ਅਜੀਤ ਡੈਸਕ 20-10-2025
ਧਰਮਕੋਟ, 19 ਅਕਤੂਬਰ (ਪਰਮਜੀਤ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਪੈੱ੍ਰਸ ਸਕੱਤਰ ਕਰਨੈਲ ਫਿਲੌਰ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਅਮੀਵਾਲ, ਜ਼ਿਲ੍ਹਾ ਮੋਗਾ ਪ੍ਰਧਾਨ ਜੱਜਪਾਲ ਸਿੰਘ ਬਾਜੇਕੇ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬ ਦੀ ਸਰਕਾਰੀ ਸਕੂਲਾਂ ਵਿਚ ਇੰਨੇ ਕੁ ਗੈਰ ਵਿੱਦਿਅਕ ਕਾਰਜ ਹਨ ਜਿਸ ਨੇ ਪੰਜਾਬ ਦੀ ਸਕੂਲ ਸਿੱਖਿਆ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਸੈਸ਼ਨ ਦੇ ਸ਼ੁਰੂ ਤੋਂ ਲੈ ਕੇ ਸੈਸ਼ਨ ਦੇ ਮਿਡ ਤੱਕ ਅਜੇ ਤੱਕ ਵੀ ਅਧਿਆਪਕ ਗੈਰ ਵਿੱਦਿਆ ਕਾਰਜਾਂ ਵਿਚ ਹੀ ਲੱਗੇ ਹੋਏ ਹਨ ਸਕੂਲ ਸਿੱਖਿਆ ਵਿਭਾਗ ਵਲੋਂ ਹਰ ਰੋਜ਼ ਕਈ ਅਜਿਹੇ ਪੱਤਰ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਸਕੂਲ ਸਿੱਖਿਆ ਨਾਲ ਨੇੜੇ ਤੇੜੇ ਦਾ ਵੀ ਰਿਸ਼ਤਾ ਨਹੀਂ | ਸੈਸ਼ਨ ਦੇ ਸ਼ੁਰੂ ਵਿਚ ਹੀ ਮਿਸ਼ਨ ਸਮਰੱਥ ਨਾਮ ਦਾ ਪ੍ਰੋਜੈਕਟ ਚਲਾ ਕੇ ਵਿਦਿਆਰਥੀਆਂ ਨੂੰ ਸਿਲੇਬਸ ਅਤੇ ਕਿਤਾਬਾਂ ਤੋਂ ਦੂਰ ਰੱਖਿਆ ਗਿਆ ਅਤੇ ਹੁਣ ਸਕੂਲਾਂ ਵਿਚ ਸੀ.ਈ.ਪੀ.-2 ਚਲਾਇਆ ਹੋਇਆ ਹੈ, ਇਸ ਤੋਂ ਇਲਾਵਾ ਹੋਰ ਬਹੁਤ ਹੀ ਤਰ੍ਹਾਂ ਦੇ ਗੈਰ ਵਿੱਦਿਆ ਕਾਰਜ ਅਧਿਆਪਕਾਂ ਦੇ ਸਿਰ ਮੜੇ੍ਹ ਹੋਏ ਹਨ ਅਤੇ ਅਧਿਆਪਕਾਂ ਨੂੰ ਕਲਾਸ ਅਤੇ ਵਿਦਿਆਰਥੀਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ! ਅਧਿਆਪਕ ਬਹੁਤ ਜ਼ਿਆਦਾ ਗੈਰ ਵਿੱਦਿਆ ਇਕ ਕਾਰਜਾਂ ਵਿਚ ਉਲਝਾਏ ਹੋਏ ਹਨ | ਈ. ਈ. ਪੀ. ਕਮਰੇ ਪਾਉਣ ਤੋਂ ਇਲਾਵਾ ਸਿਵਲ ਵਰਕ ਦੇ ਕਈ ਹੋਰ ਪ੍ਰੋਗਰਾਮ, ਆਰੰਭ ਪ੍ਰੋਜੈਕਟ ਅਪਾਰ ਆਈ.ਡੀ.. ਬੇਲੋੜੇ ਗੂਗਲ ਫਾਰਮ. ਮਿੱਡੇ ਮੀਲ ਦਾ ਕੰਮ ਉਪਰੋਕਤ ਕੰਮਾਂ ਤੋਂ ਇਲਾਵਾ ਅਧਿਆਪਕਾਂ ਨੂੰ ਹੋਰ ਵੀ ਬਹੁਤ ਸਾਰੇ ਗੈਰ ਵਿੱਦਿਅਕ ਕੰਮ ਕਰਨੇ ਪੈਂਦੇ ਹਨ ਸਮੇਂ ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਤਹਿਸੀਲ ਪ੍ਰਸ਼ਾਸਨ ਵਲੋਂ ਵੀ ਅਧਿਆਪਕਾਂ ਨੂੰ ਕਈ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਦਿੱਤੇ ਜਾਂਦੇ ਹਨ ਜੀ.ਟੀ.ਯੂ. ਪੰਜਾਬ ਦੇ ਆਗੂਆਂ ਗੁਰਪ੍ਰੀਤ ਸਿੰਘ ਅਮੀਵਾਲ, ਕੁਲਦੀਪ ਪੁਰੋਵਾਲ, ਮਨੋਹਰ ਲਾਲ ਸ਼ਰਮਾ ਅਤੇ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿਚ ਆਉਣ ਤੇ ਤੋਂ ਪਹਿਲਾਂ ਇਹੀ ਸਰਕਾਰ ਦੇ ਲੀਡਰ ਆਖ ਰਹੇ ਸੀ ਕਿ ਅਧਿਆਪਕਾਂ ਤੋਂ ਕਿਸੇ ਪ੍ਰਕਾਰ ਦਾ ਵੀ ਗੈਰ ਵਿੱਦਿਆ ਕੰਮ ਨਹੀਂ ਲਿਆ ਜਾਵੇਗਾ ਪਰ ਜਦੋਂ ਦੀ ਇਹ ਸਰਕਾਰ ਹੋਂਦ ਵਿਚ ਆਈ ਹੈ ਅਧਿਆਪਕਾਂ ਨੂੰ ਬਹੁਤ ਸਾਰੇ ਗੈਰ ਵਿੱਦਿਆ ਕੰਮ ਕਰਨੇ ਪੈਂਦੇ ਹਨ | ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈਂਦਾ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਤੋਂ ਲੈ ਜਾਂਦੇ ਗੈਰ ਵਿੱਦਿਆ ਕੰਮ ਤੁਰੰਤ ਬੰਦ ਕੀਤੇ ਜਾਣ ਅਤੇ ਅਧਿਆਪਕਾਂ ਨੂੰ ਨਿਰਧਾਰਿਤ ਸਿਲੇਬਸ ਅਨੁਸਾਰ ਪੜ੍ਹਾਉਣ ਦਿੱਤਾ ਜਾਵੇ | ਇਸ ਮੌਕੇ ਸੁਖਜਿੰਦਰ ਮੋਗਾ, ਬਹਾਦਰ ਮਹਿਲ, ਸੁਖਜਿੰਦਰ ਜੋਸਨ, ਗੁਰਵਿੰਦਰ ਸਿੰਘ ਮਹਿਲ, ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ, ਮੋਨੂੰ ਵਰਮਾ, ਸਵਿੰਦਰ ਲੋਹਗੜ੍ਹ, ਤੇਜਪਾਲ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਮੋਗਾ ਜ਼ਿਲ੍ਹੇ ਦੇ ਪੰਜ ਸਾਇੰਸ ਅਧਿਆਪਕਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੀ ਟਰੇਨਿੰਗ 'ਚ ਭਾਗ ਲਿਆ ਅਗਲੀ ਖ਼ਬਰ ਹਲਕਾ ਬਾਘਾ ਪੁਰਾਣਾ ਦੇ ਪਿੰਡ ਸਾਹੋਕੇ ਵਿਖੇ ਬੀ.ਜੇ.ਪੀ. ਨੂੰ ਮਿਲਿਆ ਵੱਡਾ ਹੁੰਗਾਰਾ, 25 ਪਰਿਵਾਰ ਹੋਏ ਪਾਰਟੀ 'ਚ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।