25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਿਵਲ ਸੁਸਾਇਟੀ ਮੋਗਾ ਨੇ ਕੱਢੀ ਇਨਸਾਫ਼ ਰੈਲੀ <br/>

ਅਜੀਤ ਡੈਸਕ 19-10-2025
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪ੍ਰਸਿੱਧ ਵਿਗਿਆਨੀ, ਵਾਤਾਵਰਨ ਪ੍ਰੇਮੀ, ਸਮਾਜ ਸੁਧਾਰਕ ਅਤੇ ਆਪਣੇ ਖ਼ਿੱਤੇ ਦੇ ਹਿਤਾਂ ਪ੍ਰਤੀ ਫ਼ਿਕਰਮੰਦ ਸੋਨਮ ਵਾਂਗਚੁਕ ਤੇ ਐਨ.ਐਸ.ਏ. ਲਗਾ ਕੇ ਜੋਧਪੁਰ ਜੇਲ੍ਹ ਵਿਚ ਡੱਕਣ ਵਿਰੁੱਧ ਰੋਸ ਹੁਣ ਵਿਆਪਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜੋ ਕੇਂਦਰ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ | ਇਸ ਸਬੰਧੀ ਅੱਜ ਸਿਵਲ ਸੁਸਾਇਟੀ ਮੋਗਾ ਵਲੋਂ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਇਨਸਾਫ਼ ਰੈਲੀ ਕੱਢੀ ਗਈ ਤੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਖੜ੍ਹ ਕੇ ਲੋਕਾਂ ਨੂੰ ਇਸ ਪ੍ਰਤੀ ਲਾਮਬੰਦ ਕੀਤਾ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਐਡਵਾਈਜ਼ਰੀ ਕਮੇਟੀ ਮੈਂਬਰ ਡਾ. ਕੁਲਦੀਪ ਸਿੰਘ ਗਿੱਲ, ਅਜੇ ਸੂਦ ਗੋਰਾ, ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਮਨਿੰਦਰ ਸਿੰਘ ਬੇਦੀ ਅਤੇ ਮਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੋ ਇਨਸਾਨ ਦੇਸ਼ ਦੀ ਸ਼ਾਨ ਸਮਝਿਆ ਜਾਂਦਾ ਹੈ | ਉਸ 'ਤੇ ਐਨ.ਐਸ.ਏ. ਲਗਾ ਜੇਲ੍ਹ ਵਿਚ ਸੁੱਟਣਾ ਕੇਂਦਰ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸੋਨਮ ਨੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਸਵਾਗਤ ਕੀਤਾ ਸੀ ਪਰ ਉਹ ਆਪਣੇ ਖ਼ਿੱਤੇ ਦੇ ਲੋਕਾਂ ਦੇ ਹੱਕਾਂ ਨੂੰ ਲੈ ਕੇ ਚਿੰਤਤ ਸਨ ਤੇ ਪੂਰਨ ਰਾਜ ਦੀ ਮੰਗ ਕਰਦੇ ਹੋਏ ਲੱਦਾਖ ਦੇ ਵਾਤਾਵਰਨ ਅਤੇ ਕੁਦਰਤ ਨੂੰ ਬਚਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਸਨ ਪਰ ਪਿਛਲੇ ਮਹੀਨੇ ਗੰਦੀ ਰਾਜਨੀਤੀ ਦੇ ਚੱਲਦਿਆਂ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਹਿੰਸਾ ਕਰਵਾਈ ਗਈ ਤੇ ਉਨ੍ਹਾਂ ਨੂੰ ਇਸ ਹਿੰਸਾ ਦਾ ਦੋਸ਼ੀ ਗਰਦਾਨਦਿਆਂ ਐਨ.ਐਸ.ਏ. ਲਗਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਦੁਨੀਆ ਭਰ ਵਿਚ ਕੇਂਦਰ ਸਰਕਾਰ ਦੀ ਛਵੀ ਖ਼ਰਾਬ ਹੋਈ ਹੈ, ਉੱਥੇ ਸੋਨਮ ਵਾਂਗਚੁਕ ਦੇ ਹੱਕ ਵਿਚ ਵੀ ਲਹਿਰ ਖੜੀ ਹੋਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਜਲਦ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਆਮ ਲੋਕਾਂ ਨੂੰ ਸੋਨਮ ਵਾਂਗਚੁਕ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ | ਇਸ ਮੌਕੇ ਉਕਤ ਤੋਂ ਇਲਾਵਾ ਜਨਰਲ ਸਕੱਤਰ ਪਿ੍ਤਪਾਲ ਸਿੰਘ ਗਿੱਲ, ਦਫ਼ਤਰ ਇੰਚਾਰਜ ਵੀ.ਪੀ. ਸੇਠੀ, ਦਫ਼ਤਰ ਸਕੱਤਰ ਸ਼ਿਵਸ਼ਰਨ ਸਿੰਘ, ਦਵਿੰਦਰ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਕਿ੍ਸ਼ਨ ਪ੍ਰਤਾਪ, ਬੂਟਾ ਸਿੰਘ ਔਲਖ, ਗੁਰਪ੍ਰੀਤ ਸਿੰਘ ਮਾਨ, ਕੰਵਲਜੀਤ ਸਿੰਘ ਮਹੇਸ਼ਰੀ, ਤੇਜਾ ਸਿੰਘ ਬਰਾੜ, ਦਿਆਲ ਸਿੰਘ, ਪੱਤਰਕਾਰ ਗੁਰਜੰਟ ਸਿੰਘ, ਪ੍ਰਸ਼ੋਤਮ ਲਾਲ, ਕਿੱਕਰ ਸਿੰਘ, ਗੁਰਲਾਲ ਸਿੰਘ, ਗੁਰਸ਼ਰਨ ਸਿੰਘ ਡੀ.ਟੀ.ਐਫ. ਮੋਗਾ, ਹਰਭਜਨ ਸਿੰਘ ਬਹੋਨਾ, ਕਾਮਰੇਡ ਪੋਹਲਾ ਸਿੰਘ, ਜਗਸੀਰ ਸਿੰਘ ਖੋਸਾ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲਾਂ ਦੀਆਂ ਗਰਾਂਟਾਂ, ਵਰਦੀਆਂ ਅਤੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਲੰਬੇ ਸਮੇਂ ਤੋਂ ਲਟਕੀ ਅਗਲੀ ਖ਼ਬਰ ਇਸ ਵਾਰ ਪਟਾਕੇ ਰਹਿਤ ਦੀਵਾਲੀ ਮਨਾਈ ਜਾਵੇ-ਗੁਰਤਾਰ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।