08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਜਪਾ ਦੀ ਜੀ.ਐਸ.ਟੀ. ਸੁਧਾਰ ਟੀਮ ਨੇ ਮੋਗਾ ਜ਼ਿਲ੍ਹੇ 'ਚ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ <br/>

ਅਜੀਤ ਡੈਸਕ 24-09-2025
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਦੇਸ਼ ਭਰ 'ਚ ਲਾਗੂ ਹੋਏ ਨਵੇਂ ਜੀ.ਐਸ.ਟੀ. (ਵਸਤਾਂ ਅਤੇ ਸੇਵਾਵਾਂ ਟੈਕਸ) ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਨੇ ਮੋਗਾ ਜ਼ਿਲ੍ਹਾ ਇਕਾਈ ਦੀ ਇਕ ਵਿਸ਼ੇਸ਼ ਨੈਕਸਟ-ਜਨਰੇਸ਼ਨ ਜੀ.ਐਸ.ਟੀ. ਰਿਫਾਰਮ ਟੀਮ ਬਣਾਈ ਹੈ | ਟੀਮ ਦਾ ਉਦੇਸ਼ ਦੁਕਾਨਦਾਰਾਂ ਅਤੇ ਗਾਹਕਾਂ ਦੋਵਾਂ ਨੂੰ ਨਵੀਂ ਟੈਕਸ ਪ੍ਰਣਾਲੀ ਦੇ ਫ਼ਾਇਦਿਆਂ ਤੋਂ ਜਾਣੂੰ ਕਰਵਾਉਣਾ ਹੈ | ਰਾਕੇਸ਼ ਸ਼ਰਮਾ ਨੂੰ ਮੋਗਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੇ ਨਾਲ ਟੀਮ ਦੇ ਮੋਗਾ ਵਿਧਾਨ ਸਭਾ ਇੰਚਾਰਜ ਦੇਵ ਪਿ੍ਆ ਤਿਆਗੀ, ਬਾਘਾ ਪੁਰਾਣਾ ਵਿਚ ਵਿਜੇ ਸ਼ਰਮਾ, ਨਿਹਾਲ ਸਿੰਘ ਵਾਲਾ ਵਿਚ ਵਰੁਣ ਭੱਲਾ ਅਤੇ ਧਰਮਕੋਟ ਵਿਚ ਪ੍ਰਮੋਦ ਗੋਇਲ ਸ਼ਾਮਿਲ ਹਨ | ਇਸ ਪਹਿਲਕਦਮੀ ਬਾਰੇ ਰਾਕੇਸ਼ ਸ਼ਰਮਾ ਨੇ ਕਿਹਾ ਕਿ 22 ਸਤੰਬਰ ਨੂੰ ਲਾਗੂ ਕੀਤੇ ਗਏ ਇਹ ਇਤਿਹਾਸਕ ਜੀ.ਐਸ.ਟੀ. ਸੁਧਾਰ ਆਮ ਆਦਮੀ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰਨਗੇ | ਸਾਡੀ ਟੀਮ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਇਹ ਰਾਹਤ ਹਰ ਨਾਗਰਿਕ ਤੱਕ ਪਹੁੰਚੇ | ਦੇਵ ਪਿ੍ਆ ਤਿਆਗੀ ਅਤੇ ਉਨ੍ਹਾਂ ਦੀ ਮੋਗਾ ਵਿਧਾਨ ਸਭਾ ਹਲਕੇ ਦੀ ਟੀਮ ਦੇ ਮੈਂਬਰ ਬਾਜ਼ਾਰ ਤੋਂ ਬਾਜ਼ਾਰ ਜਾ ਰਹੇ ਹਨ, ਵਪਾਰੀਆਂ ਨੂੰ ਆਪਣੀਆਂ ਦੁਕਾਨਾਂ 'ਤੇ ਵਿਸ਼ੇਸ਼ ਫਲੈਕਸ ਲਗਾਉਣ ਲਈ ਕਹਿ ਰਹੇ ਹਨ, ਜਿਸ ਵਿਚ ਉਨ੍ਹਾਂ ਚੀਜ਼ਾਂ ਦੀ ਸੂਚੀ ਦਿੱਤੀ ਜਾਵੇਗੀ ਜੋ ਨਵੀਆਂ ਦਰਾਂ ਦੇ ਤਹਿਤ ਸਸਤੀਆਂ ਹੋ ਗਈਆਂ ਹਨ | ਜ਼ਿਲ੍ਹਾ ਇੰਚਾਰਜ ਰਾਕੇਸ਼ ਸ਼ਰਮਾ ਨੇ ਕਿਹਾ ਕਿ ਇਹ ਮੁਹਿੰਮ ਅਗਲੇ ਕਈ ਦਿਨਾਂ ਤੱਕ ਜਾਰੀ ਰਹੇਗੀ ਤਾਂ ਜੋ ਜਨਤਾ ਇਸ ਇਤਿਹਾਸਕ ਸੁਧਾਰ ਦਾ ਪੂਰਾ ਲਾਭ ਲੈ ਸਕੇ |

ਪਿਛਲੀ ਖ਼ਬਰ ਸੰਤ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ 12ਵੀਂ ਬਰਸੀ ਭਲਕੇ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਆਰੰਭੇ ਰਾਹਤ ਕਾਰਜਾਂ ਦੀ ਪੰਜਾਬ ਭਰ ਵਿਚ ਚਰਚਾ-ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।