18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੁੱਖ ਮੰਤਰੀ ਜੀ ਹੈਲੀਕਾਪਟਰ ਦੀ ਲੋੜ ਨਹੀਂ, ਜ਼ਮੀਨੀ ਪੱਧਰ 'ਤੇ ਹੜ੍ਹ ਪੀੜਤਾਂ ਦਾ ਬਣਦਾ ਸਾਥ ਦਿਓ-ਗੁਰਜੰਟ ਖੋਸਾ

ਅਜੀਤ ਡੈਸਕ 01-09-2025
ਕੋਟ ਈਸੇ ਖਾਂ, 31 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਚੋਣਾਂ ਸਮੇਂ ਇਹ ਕਿਹਾ ਕਰਦੇ ਸਨ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦਾ ਕੁਝ ਨਹੀਂ ਸਵਾਰਿਆ ਤੇ ਲੋਕ ਲੀਡਰਾਂ ਨੂੰ ਹਿੰਮਤ ਨਾਲ ਸਵਾਲ ਕਰਿਆ ਕਰਨ ਤੇ ਹੁਣ ਲੋਕ ਜਿਹੜੇ ਸਵਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੁੱਛ ਰਹੇ ਹਨ, ਉਨ੍ਹਾਂ ਤੋਂ ਸਰਕਾਰ ਦੇ ਲੀਡਰ ਪਾਸੇ ਹੁੰਦੇ ਦਿਖਾਈ ਦਿੰਦੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਖੋਸਾ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਪਿਛਲੇ ਇਕ ਦੋ ਸਾਲਾਂ 'ਚ ਜਿਹੜੀ ਹੜ੍ਹਾਂ ਦੀ ਮਾਰ ਪਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਬੱਕਰੀ ਮੁਰਗੀ ਤੱਕ ਦੇ ਪੈਸੇ ਦੇਵਾਂਗੇ, ਪਰ ਉਨ੍ਹਾਂ ਮੁੱਦਿਆਂ ਤੋਂ ਧਿਆਨ ਹਟਾ ਕੇ ਹੁਣ ਇਹ ਕਹਿ ਰਹੇ ਹਨ ਕਿ ਹੜ ਪੀੜਤਾਂ ਲਈ ਅਸੀਂ ਆਪਣਾ ਹੈਲੀਕਾਪਟਰ ਵੀ ਲੋਕਾਂ ਹਵਾਲੇ ਕਰ ਦਿੱਤਾ ਜਦ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਹੜ ਪੀੜਤਾਂ ਦਾ ਵੱਡਾ ਨੁਕਸਾਨ ਹੋਇਆ ਤੇ ਹੈਲੀਕਾਪਟਰ ਦੀਆਂ ਗੱਲਾਂ ਕਰਨ ਦੀ ਬਜਾਏ ਜ਼ਮੀਨੀ ਪੱਧਰ 'ਤੇ ਆ ਕੇ ਸਰਕਾਰ ਹੜ ਪੀੜਤਾਂ ਦੀਆਂ ਜੋ ਅਸਲ ਲੋੜਾਂ ਹਨ, ਉਸ ਦਾ ਹੱਲ ਕਰਨ ਲਈ ਬਾਂਹ ਫੜੇ | ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਮੁਆਵਜ਼ੇ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਪਟੜੀ 'ਤੇ ਆ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪਿਛਲੇ ਸਮਿਆਂ ਦੌਰਾਨ ਵੀ ਆਪਣੇ ਵਲੋਂ ਨਿੱਜੀ ਤੌਰ 'ਤੇ ਜਿੱਥੇ ਹੜ ਪੀੜਤਾਂ ਦੀ ਮਦਦ ਕੀਤੀ ਸੀ, ਉੱਥੇ ਹੀ ਹੁਣ ਵੀ ਆਪਣੇ ਸਾਥੀਆਂ ਸਮੇਤ ਬਣਦਾ ਫ਼ਰਜ਼ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਪਹਿਲਾਂ ਕਈ ਸਮਾਜਿਕ ਸੰਸਥਾਵਾਂ ਤੇ ਕਿਸਾਨ ਵੀਰ ਆਪਣਾ ਫ਼ਰਜ਼ ਸਮਝਦੇ ਹੋਏ ਹੜ ਪੀੜਤਾਂ ਤੱਕ ਪਹੁੰਚ ਚੁੱਕੇ ਸਨ, ਭਾਵੇਂ ਕਿ ਹੁਣ ਸਰਕਾਰ ਹੜ ਪੀੜਤਾਂ ਦੀ ਮਦਦ ਦੀ ਗੱਲ ਕਰ ਰਹੀ ਹੈ ਪਰ ਅਸਲੀ ਮਦਦ ਤਾਂ ਹੀ ਹੋਵੇਗੀ ਜੇਕਰ ਸਰਕਾਰ ਜਲਦ ਤੋਂ ਜਲਦ ਪਿਛਲੇ ਤੇ ਹੁਣ ਵਾਲੇ ਮੁਆਵਜ਼ੇ ਜਾਰੀ ਕਰਕੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ |
ਪਿਛਲੀ ਖ਼ਬਰ ਪੰਜਾਬ ਦੇ ਹੜ੍ਹ ਪੀੜਤ ਸਰਕਾਰ ਤੋਂ ਕੋਈ ਉਮੀਦ ਨਾ ਰੱਖਣ-ਕਸ਼ਮੀਰਾ ਸਿੰਘ ਭੇਖਾ ਅਗਲੀ ਖ਼ਬਰ ਪਿੰਡ ਬੱਡੂਵਾਲ 'ਚ ਲੱਗਾ ਲੈਬ ਟੈਸਟਾਂ ਦਾ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।