18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਬੱਡੂਵਾਲ 'ਚ ਲੱਗਾ ਲੈਬ ਟੈਸਟਾਂ ਦਾ ਮੁਫ਼ਤ ਕੈਂਪ

ਅਜੀਤ ਡੈਸਕ 01-09-2025
ਧਰਮਕੋਟ, 31 ਅਗਸਤ (ਪਰਮਜੀਤ ਸਿੰਘ)-ਇਥੋਂ ਨੇੜਲੇ ਪਿੰਡ ਬੱਡੂਵਾਲ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਚ ਅੱਜ ਪ੍ਰੀਤ ਡਾਇਗਨੋਸਟਿਕ ਲੈਬ ਧਰਮਕੋਟ ਵਲੋਂ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਲੈਬ ਟੈੱਸਟਾਂ ਦਾ ਫ਼ਰੀ ਚੈੱਕ ਅਪ ਕੈਂਪ ਲਗਾਇਆ ਗਿਆ ਜਿਸ ਵਿਚ ਪ੍ਰੀਤ ਡਾਇਗਨੋਸਟਿਕ ਲੈਬ ਦੀ ਟੀਮ ਵਲੋਂ ਪਹੁੰਚ ਕੇ ਲੋਕਾਂ ਦੇ ਹੀਮੋਗਲੋਬਿਨ, ਸ਼ੂਗਰ, ਬਲੱਡ ਗਰੁੱਪ ਤੇ ਟਾਈਫ਼ਾਈਡ ਦੇ ਟੈੱਸਟ ਫ਼ਰੀ ਕੀਤੇ ਗਏ ਤੇ ਬਾਕੀ ਦੇ ਟੈੱਸਟਾਂ ਨੂੰ ਅੱਧੇ ਰੇਟ ਵਿਚ ਕੀਤਾ ਗਿਆ, ਇਸ ਕੈਂਪ ਦਾ ਉਦਘਾਟਨ ਸਰਪੰਚ ਜਸਨੀਤ ਸਿੰਘ ਸੇਖੋਂ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਵਰਿਆਮ ਸਿੰਘ ਵਲੋਂ ਕੀਤਾ ਗਿਆ | ਇਸ ਸਮੇਂ ਬੋਲਦੇ ਹੋਏ ਸਰਪੰਚ ਜਸਨੀਤ ਸਿੰਘ ਜੱਸਾ ਸੇਖੋਂ ਨੇ ਕਿਹਾ ਕਿ ਨਗਰ ਨਿਵਾਸੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਅਜਿਹੇ ਕੈਂਪਾਂ ਵਿਚ ਸਮੁੱਚੀ ਗ੍ਰਾਮ ਪੰਚਾਇਤ ਪੂਰਾ ਸਹਿਯੋਗ ਦਿੰਦੀ ਰਹੇਗੀ ਤੇ ਸਮੇਂ-ਸਮੇਂ ਤੇ ਅਜਿਹਾ ਕੈਂਪ ਲਗਵਾਉਂਦੀ ਰਹੇਗੀ ਤਾਂ ਜੋ ਨਗਰ ਨਿਵਾਸੀਆਂ ਦੀ ਸਿਹਤ ਤੇ ਤੰਦਰੁਸਤੀ ਬਰਕਰਾਰ ਰਹੇ ਇਸ ਸਮੇਂ ਸਰਪੰਚ ਸਾਹਿਬ ਤੇ ਸਮੁੱਚੀ ਪੰਚਾਇਤ ਵਲੋਂ ਪ੍ਰੀਤ ਡਾਇਗਨੋਸਟਿਕ ਲਬੋਟਰੀ ਦੀ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਪਿੰਡ ਵਿਚ ਪਹੁੰਚ ਕੇ ਲੋਕਾਂ ਦੇ ਟੈੱਸਟ ਕੀਤੇ ਇਸ ਸਮੇਂ ਬਲਦੇਵ ਸਿੰਘ ਪਮਾਲ, ਮਨਦੀਪ ਸਿੰਘ ਮੰਨਾ, ਗੁਰਮੀਤ ਸਿੰਘ, ਹਰਜੀਤ ਸਿੰਘ ਢੇਸੀ, ਪਰਮਜੀਤ ਸਿੰਘ ਸਾਰੇ ਮੈਂਬਰ ਪੰਚਾਇਤ, ਬਲੌਰ ਸਿੰਘ ਪਾਮਾਲ ਪ੍ਰਧਾਨ ਗੁਰਦੁਆਰਾ ਸਾਹਿਬ ਅੰਦਰੂਨੀ ਧਰਮਸ਼ਾਲਾ, ਡਾ. ਪਰਮਿੰਦਰ ਕੁਮਾਰ, ਜਗਤਾਰ ਸਿੰਘ ਸਾਬਕਾ ਪੰਚ, ਜਗਨ ਸਿੰਘ, ਨੰਬਰਦਾਰ ਕੁਲਦੀਪ ਸਿੰਘ ਪੱਪੂ ਪਾਮਾਲ, ਗੁਰਦੀਪ ਸਿੰਘ ਜੌਹਲ ਡਾ. ਜਗਤਾਰ ਸਿੰਘ, ਹਰਜਿੰਦਰ ਸਿੰਘ ਢੇਸੀ ਸਾਬਕਾ ਪੰਚ ਤੇ ਨਗਰ ਦੇ ਹੋਰ ਮੁਹਤਬਰ ਆਗੂ ਵੀ ਹਾਜ਼ਰ ਸਨ | ਇਸ ਸਮੇਂ ਨਗਰ ਨਿਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਗਿਆ |
ਪਿਛਲੀ ਖ਼ਬਰ ਮੁੱਖ ਮੰਤਰੀ ਜੀ ਹੈਲੀਕਾਪਟਰ ਦੀ ਲੋੜ ਨਹੀਂ, ਜ਼ਮੀਨੀ ਪੱਧਰ 'ਤੇ ਹੜ੍ਹ ਪੀੜਤਾਂ ਦਾ ਬਣਦਾ ਸਾਥ ਦਿਓ-ਗੁਰਜੰਟ ਖੋਸਾ ਅਗਲੀ ਖ਼ਬਰ ਡੀ.ਆਈ.ਜੀ ਫ਼ਰੀਦਕੋਟ ਰੇਂਜ ਅਸ਼ਵਨੀ ਕਪੂਰ 35 ਸਾਲ ਦੀ ਸਰਵਿਸ ਪੂਰੀ ਕਰਨ ਉਪਰੰਤ ਹੋਏ ਸੇਵਾ ਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।