ਨੱਥੂਵਾਲਾ ਗਰਬੀ, 31 ਅਗਸਤ (ਨਵਦੀਪ ਸਿੰਘ)-ਪਿਛਲੇ ਕੁਝ ਦਿਨਾਂ ਪੰਜਾਬ ਵਿਚ ਮੀਂਹ ਅਤੇ ਸਰਕਾਰਾਂ ਕਾਰਨ ਪੰਜਾਬ ਦੇ ਕੁਝ ਜ਼ਿਲਿਆਂ ਵਿਚ ਹੜ ਆਏ ਹਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮੋਗਾ ਦੀ ਪੂਰੀ ਟੀਮ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜੀ ਹੈ | ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਜ਼ਿਲੇ੍ਹ ਸਰਕਾਰਾਂ ਤੋਂ ਰੱਤੀ ਭਰ ਵੀ ਉਮੀਦ ਨਾ ਰੱਖਣ ਕਿਉਂਕਿ 2023 ਦੇ ਵਿਚ ਜਦ ਹੜ ਆਏ ਸੀ ਉਦੋਂ ਮੁੱਖ ਮੰਤਰੀ ਪੰਜਾਬ ਨੇ ਬੱਕਰੀ ਤੋਂ ਲੈ ਕੇ ਮੁਰਗੀ ਤੱਕ ਦੇ ਮੁਆਵਜ਼ੇ ਦੀ ਗੱਲ ਕੀਤੀ ਸੀ ਪਰ ਇਨ੍ਹਾਂ ਦੀਆਂ ਗੱਲਾਂ ਗੱਲਾਂ ਹੀ ਰਹਿ ਗਈਆਂ ਹੁਣ ਤਾਂ ਇਨ੍ਹਾਂ ਦਾ ਸਮਾਂ ਡੇਢ ਕੁ ਸਾਲ ਰਹਿ ਗਿਆ ਇਹ ਹੁਣ ਇੰਨਾ ਦੇ ਸਾਰੇ ਵਿਧਾਇਕਾਂ ਨੂੰ ਪੰਜਾਬ ਦਾ ਰੱਤੀ ਭਰ ਵੀ ਦਰਦ ਨਹੀਂ ਹੈ | ਕਿਸਾਨ ਆਗੂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਆਮ ਲੋਕਾਂ ਨੇ ਹੀ ਇਨ੍ਹਾਂ ਹੜ੍ਹ ਪੀੜਤਾਂ ਦੇ ਕੰਮ ਆਉਣਾ ਹੈ | ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਛੇ ਸਟੇਟਾਂ ਦੇ ਵਿਚ ਹੜ ਆਏ ਕੇਂਦਰ ਵਾਲੇ ਪੰਜਾਬ ਦੇ ਹੜ੍ਹਾਂ ਨੂੰ ਹੜ ਨਹੀਂ ਮੰਨਦੇ ਇਸ ਲਈ ਉਨ੍ਹਾਂ 10 ਅਰਬ 80 ਕਰੋੜ ਰੁਪਏ ਦੂਜੀਆਂ ਸਟੇਟਾਂ ਨੂੰ ਜਾਰੀ ਕਰ ਦਿੱਤੇ ਹਨ | ਜ਼ਿਲ੍ਹਾ ਮੀਤ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਨੂੰ ਡੈਮਾਂ ਦੇ ਪਾਣੀਆਂ ਨਾਲ ਮਾਰਿਆ ਜਾਵੇਗਾ ਇਸ ਨੂੰ ਸਾਈਲੈਂਟ ਬੰਬ ਕਿਹਾ ਜਾਂਦਾ ਹੈ, ਬਾਕੀ ਕਿਸੇ ਰਾਜਨੀਤਿਕ ਪਾਰਟੀ ਤੋਂ ਇਕ ਨਵੇਂ ਪੈਸੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਕੀ ਇਹ ਪੰਜਾਬ ਨੂੰ ਬਚਾ ਸਕਣਗੇ | ਸੋ ਅੰਤ ਵਿਚ ਭੇਖਾ ਨੇ ਕਿਹਾ ਕਿ ਸਰਕਾਰ ਕੋਲ ਹੜ੍ਹ ਪੀੜਤਾਂ ਲਈ ਖ਼ਜ਼ਾਨੇ ਵਿਚ ਇਕ ਕੌਡੀ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਹੁਣ ਧਾਰਮਿਕ ਸਥਾਨਾਂ 'ਤੇ ਕਬਜ਼ੇ ਕਰਨਗੇ ਅਤੇ ਇਨ੍ਹਾਂ ਨੇ ਪਿੰਡਾਂ ਦੇ ਸਰਪੰਚਾਂ ਨੂੰ ਸਰਕਾਰੀ ਥਾਵਾਂ ਵੇਚਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੇ ਹਨ ਤਾਂ ਕਿ ਖ਼ਜ਼ਾਨੇ ਵਿਚ ਪੈਸੇ ਆ ਸਕਣ |