22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਿੰਡਾਂ ਸ਼ਹਿਰਾਂ 'ਤੇ ਵਧ ਰਹੇ ਗੈਂਗਸਟਰਵਾਦ ਕਾਰਨ ਨੌਜਵਾਨ ਪੀੜ੍ਹੀ ਦਾ ਭਵਿੱਖ ਖਤਰੇ 'ਚ-ਪ੍ਰਧਾਨ ਖ਼ਾਲਸਾ

ਅਜੀਤ ਡੈਸਕ 22-07-2025
ਕਿਸ਼ਨਪੁਰਾ ਕਲਾਂ, 21 ਜੁਲਾਈ (ਅਮੋਲਕ ਸਿੰਘ ਕਲਸੀ)-ਪੰਜਾਬ ਦੀ ਧਰਤੀ ਪੁਰਾਤਨ ਵਿਰਸੇ, ਵਿੱਦਿਆ ਤੇ ਸੂਰਬੀਰਾਂ ਦੀ ਧਰਤੀ ਨਾਂਅ ਨਾਲ ਜਾਣੀ ਜਾਂਦੀ ਹੈ, ਪਰ ਅੱਜ ਦੇ ਹਾਲਾਤਾਂ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ | ਗੈਂਗਸਟਰਾਂ ਦੀ ਵਧਦੀ ਗਤੀਵਿਧੀ ਨੇ ਨਾ ਸਿਰਫ਼ ਕਾਨੂੰਨ ਵਿਵਸਥਾ ਨੂੰ ਚੁਨੌਤੀ ਦਿੱਤੀ ਹੈ, ਸਗੋਂ ਪੰਜਾਬੀ ਨੌਜਵਾਨੀ ਨੂੰ ਭਟਕਾਉਣ ਦਾ ਰਾਹ ਵੀ ਦਿਖਾ ਦਿੱਤਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਹਫ਼ਤਿਆਂ ਵਿਚ ਅੰਮਿ੍ਤਸਰ, ਲੁਧਿਆਣਾ, ਮੋਗਾ ਤੇ ਮਲੋਟ ਅਬੋਹਰ ਵਰਗੇ ਸ਼ਹਿਰਾਂ ਵਿਚ ਫਿਰੋਤੀਆ, ਗੈਂਗਵਾਰ ਦੀਆਂ ਘਟਨਾਵਾਂ ਐਨੀਆਂ ਵਧੀਆਂ ਹਨ, ਜਿਨ੍ਹਾਂ ਦਾ ਦਿਨ ਦੇ ਉਜਾਲੇ 'ਚ ਗੋਲੀਬਾਰੀ ਤੇ ਧਮਕੀਆਂ ਆਮ ਬੋਲ ਬਾਲਾ ਹੋ ਚੁੱਕਾ ਹੈ | ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਆਮ ਲੋਕ ਆਮ ਦੀ ਤਰ੍ਹਾਂ ਰਹਿ ਸਕਣ | ਇਸ ਮੌਕੇ ਰਜਿੰਦਰ ਸਿੰਘ, ਬਿੰਦਰ ਕਿਸ਼ਨਪੁਰਾ ਕਲਾਂ, ਚਮਕੌਰ ਸਿੰਘ, ਜਗਰੂਪ ਸਿੰਘ, ਬਲਰਾਜ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੀਨਾ ਸਾਹਿਬ 'ਚ ਵਿਧਾਇਕ ਬਿਲਾਸਪੁਰ ਨੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਜ਼ੋਨਲ ਕਿ੍ਕਟ ਟੂਰਨਾਮੈਂਟਾਂ 'ਚ ਗਿਆਨ ਜੋਤੀ ਸਕੂਲ ਦਾਰਾਪੁਰ ਦੀ ਟੀਮ ਜੇਤੂ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।