ਮੋਗਾ, 21 ਜੁਲਾਈ (ਜਸਪਾਲ ਸਿੰਘ ਬੱਬੀ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਜ਼ਿਲ੍ਹਾ ਮੋਗਾ ਵਿਖੇ ਜ਼ੋਨਲ ਕਿ੍ਕਟ ਟੂਰਨਾਮੈਂਟ ਅੰਡਰ-14, ਅੰਡਰ-17, ਅਤੇ ਅੰਡਰ-19 ਲੜਕੀਆਂ ਦੇ ਵਰਗਾਂ ਦੇ ਨਾਲ-ਨਾਲ ਅੰਡਰ-14 ਲੜਕੇ ਦੇ ਵਰਗ ਕਰਵਾਇਆ, ਜਿਸ 'ਚ ਅੰਡਰ-14 ਲੜਕੇ ਦੇ ਮੈਚ ਵਿਚ, ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਨੇ ਲਰਨਿੰਗ ਫ਼ੀਲਡ ਸਕੂਲ ਮੋਗਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਆਪਣਾ ਸਥਾਨ ਪੱਕਾ ਕੀਤਾ | ਗਿਆਨ ਜੋਤੀ ਸਕੂਲ ਦੀਆਂ ਅੰਡਰ-14, ਅੰਡਰ-17 ਤੇ ਅੰਡਰ-19 ਲੜਕੀਆਂ ਦੀਆਂ ਟੀਮਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ੋਨਲ ਪੱਧਰ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਜ਼ਿਲ੍ਹਾ ਪੱਧਰ ਮੁਕਾਬਲਿਆਂ 'ਚ ਆਪਣੀ ਕਲ੍ਹਾਂ ਦਾ ਪ੍ਰਗਟਾਵਾ ਕਰਨਗੀਆਂ | ਇਸ ਮੌਕੇ ਨਾਮਵਰ ਖਿਡਾਰੀ ਤੇ ਕੁਸ਼ਲ ਸਕੂਲ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ, ਨੈਸ਼ਨਲ ਹਾਕੀ ਖਿਡਾਰਨ ਸੁਖਮਿੰਦਰ ਕੌਰ ਸੋਢੀ, ਪਰਮਜੀਤ ਸਿੰਘ ਡਾਲਾ ਸਾਬਕਾ ਏ. ਈ. ਓ., ਸਾਬਕਾ ਚੇਅਰਮੈਨ ਸੁਖਦੇਵ ਸਿੰਘ ਖੋਸਾ, ਐਡਵੋਕੇਟ ਰਬਿੰਦਰ ਸਿੰਘ ਖੋਸਾ, ਕਿ੍ਕਟ ਕੋਚ ਯਾਦਵਿੰਦਰ ਸਿੰਘ ਸੋਢੀ, ਹਰਤਾਜ ਸਿੰਘ, ਜਸਵਿੰਦਰ ਸਿੰਘ ਜੱਸੀ, ਜਸਪਾਲ ਸਿੰਘ ਸੱਗੂ, ਸਕੂਲ ਪਿ੍ੰਸੀਪਲ ਤੇ ਸਟਾਫ਼ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ |