22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬਲਾਕ-2 ਧਰਮਕੋਟ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਅਜੀਤ ਡੈਸਕ 22-07-2025
ਧਰਮਕੋਟ, 21 ਜੁਲਾਈ (ਪਰਮਜੀਤ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀਮਤੀ ਕੰਚਨ ਬਾਲਾ ਦੀ ਰਹਿਨੁਮਾਈ ਹੇਠ ਸੁੰਦਰ ਲਿਖਾਈ ਦੇ ਮੁਕਾਬਲੇ ਬਲਾਕ ਧਰਮਕੋਟ-2 ਵਿਖੇ ਕਰਵਾਏ ਗਏ, ਇਸ 'ਚ ਬਲਾਕ ਦੀ 54 ਸਕੂਲਾਂ ਨੇ ਭਾਗ ਲਿਆ, ਇਹ ਮੁਕਾਬਲੇ ਅਧਿਆਪਕਾਂ ਤੇ ਵਿਦਿਆਰਥੀਆਂ ਦੋਵਾਂ ਦੇ ਸਨ, ਇਸ 'ਚ ਫ਼ਤਿਹਗੜ੍ਹ ਕੋਰੋਟਾਣਾ ਸੈਂਟਰ ਨੇ ਚੰਗਾ ਪ੍ਰਦਰਸ਼ਨ ਕੀਤਾ | ਫ਼ਤਿਹਗੜ੍ਹ ਕੋਰੋਟਾਣਾ ਸਕੂਲ ਤੋਂ ਰਮਨਪ੍ਰੀਤ ਕੌਰ ਨੇ ਸੁੰਦਰ ਲਿਖਾਈ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗਾਰਡਨ ਕਲੌਨੀ ਸਕੂਲ ਤੋਂ ਅਧਿਆਪਕ ਪ੍ਰਦੀਪ ਸਿੰਘ ਨੇ ਸੁੰਦਰ ਲਿਖਾਈ ਦੇ ਵਿਚ ਬਲਾਕ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਇਸੇ ਹੀ ਸਕੂਲ ਦੇ ਇਕ ਵਿਦਿਆਰਥੀ ਤਲਵੀਰ ਕੌਰ ਨੇ ਸੁੰਦਰ ਲਿਖਾਈ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਮੈਡਮ ਕੰਚਨ ਬਾਲਾ ਨੇ ਸਾਰਿਆਂ ਨੂੰ ਇਨਾਮ ਵੰਡੇ ਤੇ ਸੈਂਟਰ ਫ਼ਤਿਹਗੜ੍ਹ ਕੋਰੋਟਾਣਾ ਦੇ ਮਿਹਨਤੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਜ਼ੋਨਲ ਕਿ੍ਕਟ ਟੂਰਨਾਮੈਂਟਾਂ 'ਚ ਗਿਆਨ ਜੋਤੀ ਸਕੂਲ ਦਾਰਾਪੁਰ ਦੀ ਟੀਮ ਜੇਤੂ ਰਹੀ ਅਗਲੀ ਖ਼ਬਰ ਡਰੋਲੀ ਭਾਈ ਸਕੂਲ ਵਿਖੇ ਦਾਨੀ ਸੱਜਣਾਂ ਵਲੋਂ ਮੈਥ ਤੇ ਪੰਜਾਬੀ ਵਿਸ਼ੇ ਦੇ ਟਾਪਰਜ਼ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।