ਬਾਜਾਖਾਨਾ, 20 ਜੁਲਾਈ (ਜਗਦੀਪ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਾਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਬੱਬੂ ਢਿੱਲੋਂ ਸਰਪੰਚ ਨਵਾਂ ਬਾਜਾਖਾਨਾ, ਜਗਸੀਰ ਸਿੰਘ ਸੀਰਾ ਬਰਾੜ ਸਰਪੰਚ ਬਾਜਾਖਾਨਾ ਤੇ ਰੇਸ਼ਮ ਸਿੰਘ ਬਰਾੜ ਨੰਬਰਦਾਰ ਸਰਪੰਚ ਬਾਜਾਖਾਨਾ ਖੁਰਦ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਿਆਂਦੀ ਇਹ ਸਕੀਮ ਤਹਿਤ ਸਮੂਹ ਅÏਰਤਾਂ, ਬੱਚਿਆਂ, ਬਜ਼ੁਰਗਾਂ ਤੇ ਬੇਸਹਾਰਾ ਲੋਕਾਂ ਨੂੰ ਹੱਕਦਾਰ ਬਣਾਇਆ ਗਿਆ ਤਾਂ ਜੋ ਪੰਜਾਬ ਦਾ ਕੋਈ ਵੀ ਵਿਅਕਤੀ ਬਿਮਾਰੀ ਦੀ ਹਾਲਤ 'ਚ ਇਲਾਜ ਪੱਖੋਂ ਅਧੂਰਾ ਨਾ ਰਹੇ ਸਕੇ | 'ਆਪ' ਆਗੂ ਨੇ ਕਿਹਾ ਕਿ ਵਿਧਾਇਕ ਅਮੋਲਕ ਸਿੰਘ ਜੈਤੋ ਦੀ ਅਗਵਾਈ ਹੇਠ ਹਲਕਾ ਜੈਤੋ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ |