01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਾਨਕ ਬਗੀਚੀ ਪੈਟਰਨ ਤਹਿਤ 550 ਬੂਟੇ ਸਿਵਲ ਹਸਪਤਾਲ ਜੈਤੋ ਵਿਖੇ ਲਗਾਏ ਜਾਣ ਦੀ ਸ਼ੁਰੂਆਤ ਸਿਹਤ ਵਿਭਾਗ ਜੈਤੋ ਨੇ ਉਦਮ ਕਲੱਬ ਜੈਤੋ ਤੇ ਵਣ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਗਾਏ

ਅਜੀਤ ਡੈਸਕ 21-07-2025
ਜੈਤੋ, 20 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਉਦਮ ਕਲੱਬ ਜੈਤੋ ਦੇ ਪ੍ਰੈੱਸ ਸਕੱਤਰ ਪ੍ਰਮੋਦ ਧੀਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਬੂਟੇ ਲਗਾਉਣ ਦੀ ਸਕੀਮ ਤਹਿਤ ਸਿਵਲ ਹਸਪਤਾਲ ਜੈਤੋ ਵਿਖੇ ਐਸ. ਐਮ. ਓ. ਡਾ. ਵਰਿੰਦਰ ਕੁਮਾਰ ਦੀ ਅਗਵਾਈ 'ਚ ਵਣ ਵਿਭਾਗ ਦੀ ਫ਼ਰੀਦਕੋਟ ਰੇਂਜ ਦੇ ਰੇਂਜ ਅਫ਼ਸਰ ਚਮਕੌਰ ਸਿੰਘ, ਬਲਾਕ ਅਫ਼ਸਰ ਕੁਲਦੀਪ ਸਿੰਘ, ਵਣ ਗਾਰਡ ਸੰਦੀਪ ਕੌਰ ਤੇ ਉੱਦਮ ਕਲੱਬ ਜੈਤੋ ਦੇ ਸਹਿਯੋਗ ਨਾਨਕ ਬਗੀਚੀ ਪੈਟਰਨ ਤਹਿਤ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਨਾਨਕ ਬਗੀਚੀ ਪੈਟਰਨ ਤਹਿਤ ਸਿਵਲ ਹਸਪਤਾਲ ਜੈਤੋ ਵਿਖੇ 550 ਬੂਟੇ ਲਗਾਏ ਜਾਣਗੇ | ਇਥੇ ਦੱਸਣਾ ਜ਼ਰੂਰੀ ਹੈ ਕਿ ਕੁਝ ਸਾਲ ਪਹਿਲਾਂ ਵੀ ਉਦਮ ਕਲੱਬ ਜੈਤੋ ਵਲੋਂ ਸਿਵਲ ਹਸਪਤਾਲ ਜੈਤੋ ਵਿਖੇ ਸੈਂਕੜੇ ਬੂਟੇ ਲਗਾਏ ਗਏ ਜੋ ਕਿ ਅਨੇਕਾਂ ਦਰੱਖਤ ਦਾ ਰੂਪ ਬਣ ਚੁੱਕੇ ਹਨ | ਐਸ. ਐਮ. ਓ. ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਉਦਮ ਕਲੱਬ ਜੈਤੋ ਸਥਾਨਕ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ 'ਚ ਬੂਟੇ ਲਗਾਉਣ ਦਾ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਆਰੰਭ ਕੀਤਾ ਹੋਇਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਖੇਤਰ ਨੂੰ ਹਰਿਆ ਭਰਿਆ ਬਣਾਉਣ ਵਿਚ ਉਦਮ ਕਲੱਬ ਜੈਤੋ ਦਾ ਵਿਸ਼ੇਸ਼ ਯੋਗਦਾਨ ਹੈ | ਉਨ੍ਹਾਂ ਕਲੱਬ ਦੇ ਸਮੁੱਚੀ ਟੀਮ ਦੇ ਇਸ ਉਦਮ ਦੀ ਭਰਪੂਰ ਪ੍ਰਸੰਸ਼ਾ ਕੀਤੀ | ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਸਪਤਾਲ 'ਚ 550 ਦੇ ਕਰੀਬ ਬੂਟੇ ਲਗਾਏ ਜਾਣਗੇ ਤੇ ਉਨ੍ਹਾਂ ਦੀ ਸੰਭਾ ਸੰਭਾਲ ਵੀ ਕੀਤੀ ਜਾਵੇਗੀ | ਇਸ ਮੌਕੇ ਉੱਦਮ ਕਲੱਬ ਜੈਤੋ ਦੇ ਪ੍ਰਧਾਨ ਗੁਰਜੰਗ ਸਿੰਘ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਮੀਤ ਪ੍ਰਧਾਨ ਜਗਦੇਵ ਸਿੰਘ ਢੱਲਾ, ਸਹਾਇਕ ਖਜ਼ਾਨਚੀ ਜਗਜੀਤ ਸਿੰਘ ਤੇ ਸਲਾਹਕਾਰ ਕੁਲਵੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣਾ ਸਰਕਾਰ ਦਾ ਸ਼ਲਾਘਾਯੋਗ ਕਦਮ-ਆਗੂ ਅਗਲੀ ਖ਼ਬਰ ਡੀ. ਏ. ਵੀ. ਐਡਵਰਡ ਗੰਜ ਪਬਲਿਕ ਸਕੂਲ ਮਲੋਟ ਵਿਖੇ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।