01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ ਅੱਜ

ਅਜੀਤ ਡੈਸਕ 21-07-2025
ਕੋਟਕਪੂਰਾ, 20 ਜੁਲਾਈ (ਪ. ਪ.)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਤੇ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਮੁਫ਼ਤ ਆਯੁਸ਼ ਕੈਂਪ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਪਿੰਡ ਸੰਧਵਾਂ ਵਿਖੇ 21 ਜੁਲਾਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕਲੱਬ ਦੇ ਸੀਨੀਅਰ ਮੈਂਬਰ ਰਾਜਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਉਕਤ ਕੈਂਪ 'ਚ ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਮੂਲੀਅਤ ਕਰਨਗੇ ਤੇ ਸਮਾਗਮ ਦੀ ਪ੍ਰਧਾਨਗੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਕਰਨਗੇ | ਇਸ ਤੋਂ ਇਲਾਵਾ ਡਾ. ਰਵੀ ਕੁਮਾਰ ਡੂਮਰਾ ਡਾਇਰੈਕਟਰ ਆਯੁਰਵੈਦਿਕ ਪੰਜਾਬ, ਡਾ. ਨਵਪ੍ਰੀਤ ਕੌਰ ਡੀ. ਏ. ਯੂ. ਓ. ਫ਼ਰੀਦਕੋਟ ਤੇ ਡਾ. ਰਹਿਮਾਨ ਅਸਦ ਡੀ. ਐਚ. ਓ. ਫ਼ਰੀਦਕੋਟ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ | ਉਨ੍ਹਾਂ ਦੱਸਿਆ ਕਿ ਕੈਂਪ 'ਚ ਆਯੁਰਵੈਦ ਤੇ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਸਿਹਤ ਜਾਂਚ ਕੀਤੀ ਜਾਵੇਗੀ ਤੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ | ਕੈਂਪ 'ਚ ਮਾਹਰ ਆਯੁਰਵੈਦਿਕ ਡਾ. ਅਮਿਤਾ ਗੁਪਤਾ ਤੇ ਡਾ. ਰੋਹਿਤ ਮੌਂਗਾ ਅਤੇ ਹੋਮਿਓਪੈਥਿਕ ਡਾ. ਭਗਵੰਤ ਕੌਰ ਤੇ ਡਾ. ਦਿਨੇਸ਼ ਸੇਠੀ ਮਰੀਜ਼ਾਂ ਦੀ ਜਾਂਚ ਕਰਨਗੇ |
ਪਿਛਲੀ ਖ਼ਬਰ ਸਿਹਤ ਜਾਂਚ ਤੇ ਆਯੁਸ਼ਮਾਨ ਭਾਰਤ ਕਾਰਡ ਸੰਬੰਧੀ ਕੈਂਪ ਲਗਾਇਆ ਅਗਲੀ ਖ਼ਬਰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣਾ ਸਰਕਾਰ ਦਾ ਸ਼ਲਾਘਾਯੋਗ ਕਦਮ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।