01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਡੀ. ਏ. ਵੀ. ਐਡਵਰਡ ਗੰਜ ਪਬਲਿਕ ਸਕੂਲ ਮਲੋਟ ਵਿਖੇ ਤੀਜ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 21-07-2025
ਮਲੋਟ, 20 ਜੁਲਾਈ (ਪਾਟਿਲ)-ਡੀ. ਏ. ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਸਕੂਲ ਦੀ ਪਿ੍ੰਸੀਪਲ ਸੰਧਿਆ ਬਠਲਾ ਦੀ ਅਗਵਾਈ ਹੇਠ ਤੀਜ ਤਿਉਹਾਰ ਮੌਕੇ ਇਕ ਪ੍ਰੋਗਰਾਮ ਕਰਵਾਇਆ | ਪਿ੍ੰਸੀਪਲ ਸੰਧਿਆ ਬਠਲਾ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸਾਡੇ ਦੇਸ਼ ਵਿਚ ਕੁਦਰਤ ਅਤੇ ਮਹਾਂਪੁਰਖਾਂ ਨਾਲ ਸੰਬੰਧਿਤ ਕਈ ਤਿਉਹਾਰ ਮਨਾਏ ਜਾਂਦੇ ਹਨ | ਉਨ੍ਹਾਂ ਤਿਉਹਾਰਾਂ 'ਚੋਂ ਤੀਜ ਤਿਉਹਾਰ ਵੀ ਮਹੱਤਵਪੂਰਨ ਹੈ | ਹਰਿਆਲੀ ਤੀਜ ਤਿਉਹਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤੀਜੀ ਤਰੀਕ ਨੂੰ ਮਨਾਇਆ ਜਾਂਦਾ ਹੈ | ਇਹ ਤਿਉਹਾਰ ਔਰਤਾਂ ਦਾ ਤਿਉਹਾਰ ਹੈ | ਸਾਉਣ ਦੇ ਮਹੀਨੇ ਵਿਚ, ਜਦੋਂ ਸਾਰੀ ਕੁਦਰਤ ਹਰੇ ਰੰਗ ਦੀ ਸ਼ਾਲ ਨਾਲ ਢੱਕੀ ਹੁੰਦੀ ਹੈ, ਉਸ ਮੌਕੇ ਔਰਤਾਂ ਦੇ ਦਿਲ ਮੋਰ ਵਾਂਗ ਨੱਚਣ ਲੱਗ ਪੈਂਦੇ ਹਨ | ਰੁੱਖਾਂ ਦੀਆਂ ਟਾਹਣੀਆਂ 'ਤੇ ਝੂਲੇ ਲਟਕਾਏ ਜਾਂਦੇ ਹਨ | ਚਾਰੇ ਪਾਸੇ ਹਰਿਆਲੀ ਹੋਣ ਕਾਰਨ, ਇਸ ਨੂੰ ਹਰਿਆਲੀ ਤੀਜ ਕਿਹਾ ਜਾਂਦਾ ਹੈ | ਇਸ ਮੌਕੇ ਔਰਤਾਂ ਝੂਲਦੀਆਂ ਹਨ, ਲੋਕ ਗੀਤ ਗਾਉਂਦੀਆਂ ਹਨ ਤੇ ਆਨੰਦ ਮਾਣਦੀਆਂ ਹਨ | ਇਸ ਮੌਕੇ ਵਿਦਿਆਰਥਣ ਜੈਦੀਪ ਕੌਰ ਨੂੰ ਕੁੜੀਆਂ 'ਚ ਤੀਜ ਦਾ ਖਿਤਾਬ ਮਿਲਿਆ | ਤੀਜ ਦੇ ਮੌਕੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਗੀਤਾਂ, ਨਾਚ ਅਤੇ ਸੰਗੀਤ ਰਾਹੀਂ ਤੀਜ ਦਾ ਤਿਉਹਾਰ ਮਨਾਇਆ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਨਾਨਕ ਬਗੀਚੀ ਪੈਟਰਨ ਤਹਿਤ 550 ਬੂਟੇ ਸਿਵਲ ਹਸਪਤਾਲ ਜੈਤੋ ਵਿਖੇ ਲਗਾਏ ਜਾਣ ਦੀ ਸ਼ੁਰੂਆਤ ਸਿਹਤ ਵਿਭਾਗ ਜੈਤੋ ਨੇ ਉਦਮ ਕਲ... ਅਗਲੀ ਖ਼ਬਰ ਜੈਤੋ ਸ਼ਹਿਰ ਦਾ ਸਫ਼ਾਈ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਪੱਖੋਂ ਬੁਰਾ ਹਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।