01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਲਾਇਨਜ਼ ਕਲੱਬ ਮੋਗਾ ਰਾਇਲ ਦੀ ਪਹਿਲੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਨਵੀਨ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ

ਅਜੀਤ ਡੈਸਕ 20-07-2025
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਮੋਗਾ ਰਾਇਲ ਦੀ ਪਹਿਲੀ ਜਨਰਲ ਬਾਡੀ ਦੀ ਮੀਟਿੰਗ ਸਿਲੋਵਾ ਰਿਜ਼ੋਰਟਸ ਮੋਗਾ ਵਿਖੇ ਹੋਈ | ਇਹ ਮੀਟਿੰਗ ਪ੍ਰਧਾਨ ਲਾਇਨ ਨਵੀਨ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ | ਮੀਟਿੰਗ 'ਚ ਨਵੀਂ ਮੈਂਬਰਸ਼ਿਪ ਮੁਹਿੰਮ 'ਤੇ ਚਰਚਾ ਕੀਤੀ ਗਈ, ਨਾਲ ਹੀ ਸਾਲ 2025-26 ਲਈ ਸੇਵਾ ਪ੍ਰਾਜੈਕਟਾਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ | ਪ੍ਰਾਜੈਕਟਾਂ ਦੀ ਯੋਜਨਾ 'ਚ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ, ਰੁੱਖ ਲਗਾਉਣ ਦੀ ਮੁਹਿੰਮ, ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੈਡੀਕਲ ਕੈਂਪ, ਗ਼ਰੀਬਾਂ ਲਈ ਰਾਸ਼ਨ ਵੰਡ ਸਮਾਰੋਹ, ਸ਼ਹਿਰ ਦੀ ਸੁੰਦਰਤਾ ਲਈ ਪਾਰਕਾਂ ਦੇ ਨਿਰਮਾਣ 'ਚ ਸਹਿਯੋਗ, ਲੋੜਵੰਦ ਬੱਚਿਆਂ ਦੀ ਸਿੱਖਿਆ 'ਚ ਸਹਾਇਤਾ, ਸਕੂਲਾਂ ਵਿਚ ਵਾਟਰ ਕੂਲਰ ਮੁਹੱਈਆ ਕਰਵਾਉਣਾ, ਟ੍ਰੈਫ਼ਿਕ ਜਾਗਰੂਕਤਾ ਸਾਈਨ ਬੋਰਡ ਲਗਾਉਣਾ, ਬੋਰਡ ਮੀਟਿੰਗਾਂ ਤੇ ਪਰਿਵਾਰਕ ਸਮਾਗਮ, ਤੀਜ ਤਿਉਹਾਰ ਦਾ ਜਸ਼ਨ, ਰੰਗਾਂ ਭਰਿਆ ਹੋਲੀ ਪ੍ਰੋਗਰਾਮ ਸ਼ਾਮਿਲ ਹਨ | ਇਸ ਤੋਂ ਇਲਾਵਾ ਸਾਲ 2024-25 ਦੇ ਕਾਰਜਕਾਲ ਦੌਰਾਨ ਵਿਸ਼ੇਸ਼ ਸਹਿਯੋਗ ਦੇਣ ਵਾਲਿਆਂ ਨੂੰ ਸਾਬਕਾ ਪ੍ਰਧਾਨ ਲਾਇਨ ਬੌਬੀ ਕੰਬੋਜ ਵਲੋਂ ਸਨਮਾਨਿਤ ਵੀ ਕੀਤਾ | ਮੀਟਿੰਗ ਵਿਚ ਰਾਜੀਵ ਗੁਲਾਟੀ, ਅਮਨ ਸ਼ਰਮਾ, ਬੌਬੀ ਕੰਬੋਜ, ਡਾ. ਨਿਤਿਨ, ਪਿੰਕਪਾਲ ਸਿੰਘ, ਵੀਨੂੰ ਬਾਂਸਲ, ਰਾਜੇਸ਼ ਵਰਮਾ ਸਕੱਤਰ, ਬਨਵਾਰੀ ਲਾਲ ਢੀਂਗਰਾ ਕੈਸ਼ੀਅਰ, ਬੌਬੀ ਕੰਡਾ ਸੰਯੁਕਤ ਕੈਸ਼ੀਅਰ, ਵਿਕਾਸ ਸਿੰਗਲਾ ਪੀ. ਆਰ. ਓ., ਸੰਜੀਵ ਸ਼ਰਮਾ, ਸੰਜੀਵ ਸ਼ਰਮਾ, ਜੇ. ਜਿੰਦਲ, ਸ਼ੰਮੀ ਗੋਇਲ, ਸੰਜੀਵ ਕੌੜਾ, ਅਜੈ ਕਟਾਰੀਆ, ਵਰਿੰਦਰ ਗਾਂਧੀ, ਹਰਮਨ ਗਿੱਲ, ਨਵਨੀਤ ਸਿੰਗਲਾ, ਦੀਪਕ ਧਮੀਜਾ, ਦੀਪਇੰਦਰ ਸੰਧੂ, ਸੁਰਿੰਦਰ ਸਿੰਗਲਾ, ਵਿਕਾਸ ਬਾਂਸਲ, ਰਾਜੇਸ਼ ਅਰੋੜਾ, ਵਿਜੇ ਅਰੋੜਾ, ਜ਼ੈੱਡ ਗਰੋਵਰ, ਬੌਬੀ ਸਚਦੇਵਾ, ਦੀਪਕ ਅਰੋੜਾ, ਰਾਕੇਸ਼ ਗਰਗ, ਸੁਦੀਪ ਗਰਗ, ਗੋਕੇਟ ਏ. ਐਸ. ਏ. ਗਰਗ, ਨਵਨੀਤ ਗਰਗ ਹਾਜ਼ਰ ਸਨ | ਸਾਰਿਆਂ ਨੇ ਲਾਇਨ ਨਵੀਨ ਸਿੰਗਲਾ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਦੀ ਅਗਵਾਈ ਹੇਠ ਕਲੱਬ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ ਪ੍ਰਣ ਲਿਆ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਸੰਗਰੂਰ ਵਿਖੇ ਰੈਲੀ ਤੇ ਮੁਜ਼ਾਹਰੇ ਸੰਬੰਧੀ ਪਿੰਡਾਂ 'ਚ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।