01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕਿਰਤੀ ਕਿਸਾਨ ਯੂਨੀਅਨ ਵਲੋਂ ਸੰਗਰੂਰ ਵਿਖੇ ਰੈਲੀ ਤੇ ਮੁਜ਼ਾਹਰੇ ਸੰਬੰਧੀ ਪਿੰਡਾਂ 'ਚ ਮੀਟਿੰਗਾਂ

ਅਜੀਤ ਡੈਸਕ 20-07-2025
ਬਾਘਾ ਪੁਰਾਣਾ, 19 ਜੁਲਾਈ (ਟਿੰਕੂ ਕਾਠਪਾਲ)-ਕਿਰਤੀ ਕਿਸਾਨ ਯੂਨੀਅਨ ਵਲੋਂ ਸੰਗਰੂਰ ਵਿਖੇ 25 ਜੁਲਾਈ ਨੂੰ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਰੈਲੀ ਤੇ ਮੁਜ਼ਾਹਰੇ ਦੇ ਸੰਬੰਧ ਮੀਟਿੰਗਾਂ ਯੂਥ ਆਗੂ ਬਲਕਰਨ ਸਿੰਘ ਵੈਰੋਕੇ ਦੀ ਅਗਵਾਈ ਹੇਠ ਬਲਾਕ ਬਾਘਾ ਪੁਰਾਣਾ ਦੀਆਂ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਆਖਿਆ ਕਿ ਅੱਜ ਪਿੰਡ ਰੋਡੇ ਤੇ ਰਾਜੇਆਣਾ ਵਿਖੇ ਸੰਗਰੂਰ ਵਿਖੇ ਪੰਜਾਬ ਸਰਕਾਰ ਵਲੋਂ ਪੁਲਿਸ ਦੀ ਮਦਦ ਨਾਲ ਕੀਤੇ ਜਾ ਰਹੇ ਦਮਨ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਨੌਜਵਾਨ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਰੈਲੀ ਤੇ ਰੋਸ ਮੁਜ਼ਾਹਰੇ ਨੂੰ ਲੈ ਕੇ ਦੋ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਹਨ | ਇਹ ਮੀਟਿੰਗਾਂ ਜੋ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਲਈ ਪੁਲਿਸ ਜਬਰੀ ਦੇ ਸਹਿਯੋਗ ਨਾਲ ਸੰਘਰਸ਼ ਲੜਨ ਵਾਲੀਆਂ ਧਿਰਾਂ ਉੱਪਰ ਅੱਤਿਆਚਾਰ ਕੀਤਾ ਜਾ ਰਿਹਾ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ | ਜਿਸ ਦੇ ਵਿਰੋਧ 'ਚ ਸਾਰੀਆਂ ਧਿਰਾਂ ਵਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਸਫਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਦੌਰਾਨ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ, ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਸਕੱਤਰ ਲਖਵੀਰ ਸਿੰਘ, ਮੋਹਲ਼ਾ ਸਿੰਘ ਰੋਡੇ ਸਹਿ ਸਕੱਤਰ ਬਲਜੀਤ ਸਿੰਘ, ਸਾਧੂ ਸਿੰਘ ਲੰਡੇ, ਨਿਰਮਲ ਸਿੰਘ, ਛਿੰਦਾ ਸਿੰਘ ਨੱਥੂਵਾਲਾ, ਅਮਨਪ੍ਰੀਤ ਸਿੰਘ ਵੈਰੋਕੇ, ਜਗਵਿੰਦਰ ਕੌਰ ਰਾਜੇਆਣਾ, ਬੂਟਾ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ, ਮੋਹਲ਼ਾ ਸਿੰਘ, ਕਾਲਾ ਸਿੰਘ,ਜੀਤਾ, ਗੋਲਡੀ ਮਾਸਟਰ, ਮਨਜੀਤ ਸਿੰਘ, ਰੇਸ਼ਮ ਸਿੰਘ, ਤੇਜਾ, ਬਲਦੇਵ ਸਿੰਘ, ਜੱਗਾ ਸਿੰਘ ਰਾਜੇਆਣਾ, ਕੁਲਦੀਪ ਸਿੰਘ, ਹਰਪਾਲ ਸਿੰਘ, ਮਨਜੀਤਪਾਲ ਸਿੰਘ, ਨਛੱਤਰ ਸਿੰਘ, ਮੇਲਾ ਸਿੰਘ, ਬਲਜੀਤ ਸਿੰਘ ਰੋਡੇ ਤੇ ਹੋਰ ਕਿਸਾਨ ਹਾਜ਼ਰ ਹੋਏ |
ਪਿਛਲੀ ਖ਼ਬਰ ਲਾਇਨਜ਼ ਕਲੱਬ ਮੋਗਾ ਰਾਇਲ ਦੀ ਪਹਿਲੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਨਵੀਨ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਅਗਲੀ ਖ਼ਬਰ ਹੇਮਕੁੰਟ ਸਕੂਲ ਦੇ 300 ਤੋਂ ਵੱਧ ਖਿਡਾਰੀ ਜ਼ੋਨ ਪੱਧਰ ਦੀਆਂ ਖੇਡਾਂ 'ਚ ਲੈਣਗੇ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।