01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਈ.ਟੀ.ਆਈ. ਅਜੀਤਵਾਲ ਵਿਖੇ ਨਸ਼ੇ ਵਿਰੋਧੀ ਸਮਾਗਮ ਕਰਵਾਇਆ

ਅਜੀਤਵਾਲ, 31 ਅਕਤੂਬਰ (ਹਰਦੇਵ ਸਿੰਘ ਮਾਨ)-ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਲਾ ਲਾਜਪਤ ਰਾਏ ਮੈਮੋਰੀਅਲ ਆਈ. ਟੀ.

ਅਜੀਤ ਡੈਸਕ 01-11-2026
ਅਜੀਤਵਾਲ, 31 ਅਕਤੂਬਰ (ਹਰਦੇਵ ਸਿੰਘ ਮਾਨ)-ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਲਾ ਲਾਜਪਤ ਰਾਏ ਮੈਮੋਰੀਅਲ ਆਈ.ਟੀ.ਆਈ. ਅਜੀਤਵਾਲ ਵਿਖੇ ਸਮਾਗਮ ਕਰਾਇਆ ਗਿਆ। ਇਸ ਮੌਕੇ ਇੰਚਾਰਜ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਮੈਡਮ ਪਵਨ ਅਤੇ ਵਾਈਸ ਪ੍ਰਿੰਸੀਪਲ ਤਰਲੋਚਨ ਸਿੰਘ ਨੇ ਨਸ਼ਿਆਂ ਨਾਲ ਹੋਣ ਵਾਲੇ ਸਿਹਤ ਤੇ ਨੁਕਸਾਨ ਅਤੇ ਪਰਿਵਾਰਕ ਝਗੜਿਆਂ ਅਤੇ ਬੁਰਾਈਆਂ ਦੇ ਵਿਸਥਾਰ ਪੂਰਵਕ ਵੀਡੀਓ ਰਾਹੀਂ ਦ੍ਰਿਸ਼ ਪੇਸ਼ ਕੀਤੇ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਸਾਡੇ ਨੌਜਵਾਨ ਜੋ ਸਦਾ ਹੀ ਆਪਣੇ ਉੱਦਮੀ ਕਾਰਜਾਂ ਕਰਕੇ ਸੰਸਾਰ ਭਰ ਵਿਚ ਜਾਣੇ ਜਾਂਦੇ ਹਨ ਉਨ੍ਹਾਂ ਦਾ ਨਸ਼ਿਆਂ ਦੀ ਭੇਟ ਚੜ੍ਹਨਾ ਬਹੁਤ ਹੀ ਦੁਖਦਾਈ ਹੈ| ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਇਨ੍ਹਾਂ ਸਮੱਸਿਆਵਾਂ ਦਾ ਰਲ-ਮਿਲ ਕੇ ਹੱਲ ਕਰਨਾ ਹੈ| ਨਸ਼ਿਆਂ ਜਿਹੀਆਂ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣ। ਇਸ ਨਾਲ ਸਾਡੇ ਨੌਜਵਾਨ ਆਪਣੀ ਸ਼ਕਤੀ ਨੂੰ ਉਸਾਰੂ ਕਾਰਜਾਂ ਵਿਚ ਲਗਾਉਣਗੇ। ਪੋ੍ਰਜੈਕਟ ਇੰਚਾਰਜ ਨੇ ਨਸ਼ੇ ਕਰਨ ਵਾਲੇ ਲੋਕਾਂ ਨੂੰ ਸਮਾਜ ਦੇ ਲਈ ਕੋੜ੍ਹ ਦੱਸਿਆ ਤੇ ਇਸ ਤੋਂ ਦੂਰ ਰਹਿਣ ਦੇ ਲਈ ਵਿਚਾਰ ਸਾਂਝੇ ਕੀਤੇ। ਇਸ ਸੈਮੀਨਾਰ ਵਿਚ ਆਈ.ਟੀ.ਆਈ. ਦੇ ਸਿੱਖਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਵਿਚਾਰ ਦੱਸੇ।
ਪਿਛਲੀ ਖ਼ਬਰ ਬਲੌਸਮ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਅਗਲੀ ਖ਼ਬਰ ਸੇਜਲ ਅੱਖਾਂ ਨਾਲ ਜਥੇਦਾਰ ਬਲਦੇਵ ਸਿੰਘ ਚੁੰਘਾ ਨੂੰ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।