01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹੇਮਕੁੰਟ ਸਕੂਲ ਦੇ 300 ਤੋਂ ਵੱਧ ਖਿਡਾਰੀ ਜ਼ੋਨ ਪੱਧਰ ਦੀਆਂ ਖੇਡਾਂ 'ਚ ਲੈਣਗੇ ਭਾਗ

ਅਜੀਤ ਡੈਸਕ 20-07-2025
ਕੋਟ ਈਸੇ ਖਾਂ, 19 ਜੁਲਾਈ (ਗੁਰਮੀਤ ਸਿੰਘ ਖਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ. ਡੀ. ਮੈਡਮ ਦੀ ਯੋਗ ਅਗਵਾਈ ਸਦਕਾ ਸਕੂਲ 'ਚ ਸਮੇਂ-ਸਮੇਂ 'ਤੇ ਵਿੱਦਿਆ ਦੇ ਖੇਤਰ ਤੋਂ ਇਲਾਵਾ ਐਨ. ਸੀ. ਸੀ., ਐਨ. ਐਸ. ਐਸ., ਆਧੁਨਿਕ ਸਹੂਲਤਾਂ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਂਦਾ ਹੈ | ਸਕੂਲ 'ਚ ਵਿਦਿਆਰਥੀਆਂ ਲਈ ਕੀਤੀ ਜਾਂਦੀ ਸਖ਼ਤ ਮਿਹਨਤ ਦੇ ਚੱਲਦਿਆਂ 2025-26 ਦੀਆਂ ਆਉਣ ਵਾਲੀਆਂ ਜ਼ੋਨਲ ਪੱਧਰ ਦੀਆਂ ਸਕੂਲ ਖੇਡਾਂ 'ਚ ਭਾਗ ਲੈਣ ਲਈ ਹੇਮਕੁੰਟ ਸਕੂਲ ਦੇ ਕਰੀਬ 300 ਮਿਹਨਤੀ ਖਿਡਾਰੀ ਬੱਚਿਆਂ ਦੀ ਚੋਣ ਹੋਈ | ਇਨ੍ਹਾਂ ਜ਼ੋਨਲ ਖੇਡਾਂ 'ਚ ਸਕੂਲ ਦੇ ਖਿਡਾਰੀ ਬਾਸਕਟਬਾਲ, ਸ਼ਤਰੰਜ, ਗਤਕਾ, ਕਿ੍ਕਟ, ਕਰਾਟੇ, ਬੈਡਮਿੰਟਨ, ਰੱਸਾਕਸ਼ੀ, ਤਾਈਕਵਾਂਡੋ, ਮਾਰਸ਼ਲ ਆਰਟ, ਟੇਬਲ ਟੈਨਿਸ, ਲਾਅਨ ਟੈਨਿਸ, ਸ਼ੂਟਿੰਗ, ਸਕੇਟਿੰਗ ਵਿਚ ਭਾਗ ਲੈਣਗੇ | ਇਸ ਸੰਬੰਧੀ ਸਕੂਲ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਨ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਤੇ ਐਮ. ਡੀ. ਰਣਜੀਤ ਕੌਰ ਸੰਧੂ ਨੇ ਕਿਹਾ ਕਿ ਸਰੀਰਕ, ਮਾਨਸਿਕ ਵਿਕਾਸ, ਤੰਦਰੁਸਤ ਜੀਵਨ ਤੇ ਉੱਜਵਲ ਭਵਿੱਖ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜੀਵਨ ਦਾ ਮਹੱਤਵਪੂਰਨ ਅੰਗ ਹਨ ਜੋ ਸਾਨੂੰ ਅਨੁਸ਼ਾਸਨ 'ਚ ਵੀ ਰਹਿਣਾ ਸਿਖਾਉਂਦੀਆਂ ਹਨ | ਇਸ ਸਮੇਂ ਪਿ੍ੰਸੀਪਲ ਰਮਨਜੀਤ ਕੌਰ ਤੇ ਸੋਨੀਆ ਸ਼ਰਮਾ ਨੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਕੋਚ ਸੁਰਿੰਦਰਪਾਲ ਸਿੰਘ ਦਾਤੇਵਾਲ, ਜਗਵਿੰਦਰ ਸਿੰਘ, ਚੰਦਨ, ਹਰਸ਼ਦੀਪ ਸਿੰਘ, ਜਿੰਦਰਪਾਲ ਸਿੰਘ, ਅਮਨਦੀਪ ਸਿੰਘ, ਮਹੇਸ਼ ਕੁਮਾਰ ਅਤੇ ਮੈਡਮ ਪ੍ਰਕਿ੍ਤੀ ਨੇ ਖਿਡਾਰੀਆਂ ਨੂੰ ਖੇਡਣ ਦੇ ਕਈ ਗੁਰ ਸਿਖਾਏ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਸੰਗਰੂਰ ਵਿਖੇ ਰੈਲੀ ਤੇ ਮੁਜ਼ਾਹਰੇ ਸੰਬੰਧੀ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਮੋਗਾ ਰੈਲੀ ਲਈ ਭੋਲਾ ਬਰਾੜ ਦੀ ਅਗਵਾਈ ਹੇਠ ਕਾਂਗਰਸੀ ਹੋਏ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।