ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਗੋਲਡਨ ਐਜੂਕੇਸ਼ਨਸ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕੀਟ ਵਿਚ ਸਥਿਤ ਹੈ | ਇਹ ਸੰਸਥਾ ਲਗਾਤਾਰ ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਊਸ ਕੇਸਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਸੰਸਥਾ ਸਪਾਊਸ ਵੀਜ਼ੇ ਬੰਦ ਹੋਣ ਤੋਂ ਬਾਅਦ ਵੀ ਲਗਾਤਾਰ ਓਪਨ ਵਰਕ ਪਰਮਿਟ ਲਗਵਾ ਰਹੀ ਹੈ | ਸੰਸਥਾ ਨੇ ਗੁਰਵਿੰਦਰ ਸਿੰਘ ਦਾ ਕੈਨੇਡਾ ਦਾ ਸਪਾਊਸ ਡਿਪੈਂਡੈਂਟ ਵੀਜ਼ਾ ਲਗਵਾ ਕੇ ਦਿੱਤਾ | ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵਲੋਂ ਵਿਦੇਸ਼ ਪੜ੍ਹਾਈ ਕਰਨ ਜਾਣ ਵਾਲੇ ਬੱਚਿਆਂ ਦਾ ਬਹੁਤ ਵਧੀਆ ਕਾਲਜਾਂ ਵਿਚ ਅਤੇ ਬਹੁਤ ਘੱਟ ਖ਼ਰਚੇ 'ਤੇ ਦਾਖ਼ਲਾ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਪਾਊਸ ਕੇਸਾਂ ਦੀਆਂ ਫਾਈਲਾਂ ਬਹੁਤ ਤਜ਼ਰਬੇਕਾਰ ਸਟਾਫ਼ ਵਲੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਸਦਕਾ ਬੱਚਿਆਂ ਨੂੰ ਬਹੁਤ ਜਲਦੀ ਵੀਜ਼ੇ ਪ੍ਰਾਪਤ ਹੋ ਰਹੇ ਹਨ | ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਰਮਨ ਅਰੋੜਾ ਅਤੇ ਸਟਾਫ਼ ਨੇ ਗੁਰਵਿੰਦਰ ਸਿੰਘ ਨੂੰ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ | ਇਸ ਦੌਰਾਨ ਗੁਰਵਿੰਦਰ ਸਿੰਘ ਨੇ ਵੀਜ਼ਾ ਲੈਂਦੇ ਹੋਏ ਸੰਸਥਾ ਦੇ ਮੁਖੀ ਅਮਿਤ ਪਲਤਾ, ਰਮਨ ਅਰੋੜਾ ਤੇ ਪੂਰੀ ਟੀਮ ਦਾ ਧੰਨਵਾਦ ਕੀਤਾ | ਸੰਸਥਾ ਦੇ ਮੁਖੀ ਰਮਨ ਅਰੋੜਾ ਨੇ ਦੱਸਿਆ ਕਿ ਸੰਸਥਾ 'ਚ ਬਹੁਤ ਹੀ ਵਧੀਆ ਤੇ ਆਧੁਨਿਕ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਵਲੋਂ ਲਗਵਾਏ ਮਲਟੀਪਲ, ਸੁਪਰ, ਸਪਾਊਸ ਅਤੇ ਸਟੂਡੈਂਟ ਵੀਜ਼ੇ ਦੇ ਨਤੀਜੇ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਈਨ ਵੀਜ਼ਾ ਤੇ ਰਫ਼ਿਊਜਲ ਕੇਸ ਲਗਾਉਣ ਵਿਚ ਮਾਹਿਰ ਜਾਣੀ ਜਾਂਦੀ ਹੈ | ਜਿਹੜੇ ਵੀ ਵਿਅਕਤੀਆਂ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਫ਼ਿਊਜ ਹੈ ਉਹ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ |