30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ 'ਤੇ ਪੰਜਾਬ ਦੇ ਪੇ ਸਕੇਲ ਲਾਗੂ ਕੀਤੇ ਜਾਣ-ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ

ਅਜੀਤ ਡੈਸਕ 20-07-2025
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਸੂਬਾਈ ਆਗੂ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੁਰਾਣੇ ਕੀਤੇ ਹੋਏ ਵਾਅਦੇ ਭੁੱਲ ਰਹੀ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਅਧਿਆਪਕਾਂ 'ਤੇ ਜਬਰੀ ਥੋਪਿਆ ਹੋਇਆ ਨਵਾਂ ਪੇ ਕਮਿਸ਼ਨ ਜੋ ਕਿ ਕੇਂਦਰੀ ਸਕੇਲਾਂ 'ਤੇ ਵੀ ਆਧਾਰਿਤ ਨਹੀਂ ਹੈ, ਨੂੰ ਤੁਰੰਤ ਰੱਦ ਕਰ ਕੇ ਪੰਜਾਬ ਦਾ ਪੇ ਸਕੇਲ ਪੰਜਾਬ ਦੇ ਮੁਲਾਜ਼ਮਾਂ ਤੇ ਅਧਿਆਪਕਾਂ 'ਤੇ ਲਾਗੂ ਕੀਤਾ ਜਾਵੇ | ਇਸ ਸਮੇਂ ਗੁਰਮੀਤ ਸਿੰਘ, ਦਵਿੰਦਰ ਸਿੰਘ, ਬਲਦੇਵ ਸਿੰਘ, ਸੁਰੇਸ਼ ਕੁਮਾਰ, ਪ੍ਰਦੀਪ ਸਿੰਘ, ਗੁਰਮੇਲ ਸਿੰਘ, ਇੰਦਰਜੀਤ ਸਿੰਘ, ਦਰਸ਼ਨ ਸਿੰਘ, ਪਵਨ ਕੁਮਾਰ, ਅਮਨਦੀਪ ਸਿੰਘ, ਪਿ੍ਤਪਾਲ ਸਿੰਘ, ਜੱਜ ਦੀਪ ਸਿੰਘ, ਗੁਰਮੇਲ ਸਿੰਘ, ਜਗਦੀਪ ਸਿੰਘ, ਮਨਪ੍ਰੀਤ ਸਿੰਘ, ਰਵੀ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਨੇ ਲਗਵਾਇਆ ਸਪਾਊਸ ਡਿਪੈਂਡੈਂਟ ਵੀਜ਼ਾ ਅਗਲੀ ਖ਼ਬਰ ਸੰਵਿਧਾਨ ਬਚਾਓ ਰੈਲੀ ਲਈ ਪ੍ਰਧਾਨ ਅਮਨਦੀਪ ਗਿੱਲ ਤੇ ਸਾਥੀ ਹੋਏ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।