ਫਤਿਹਗੜ੍ਹ ਪੰਜਤੂਰ, 19 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਸੁਖਜੀਤ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ ਦੀ ਰਹਿਨੁਮਾਈ ਹੇਠ ਬਲਾਕ ਫਤਿਹਗੜ੍ਹ ਪੰਜਤੂਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਅਮਨਦੀਪ ਸਿੰਘ ਗਿੱਲ ਆਪਣੇ ਸਾਥੀਆਂ ਸਹਿਤ ਸੰਵਿਧਾਨ-ਬਚਾਓ ਰੈਲੀ ਲਈ ਰਵਾਨਾ ਹੋਏ | ਇਸ ਮੌਕੇ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਬਾਬਾ ਹਜ਼ੂਰ ਸਿੰਘ ਸਾਮਾਂ, ਜਗਮੋਹਨ ਸਿੰਘ ਨੰਬਰਦਾਰ, ਨਰੇਸ਼ ਕੁਮਾਰ ਬਬਲਾ, ਬੋਹੜ ਸਿੰਘ ਥਿੰਦ, ਸਵਰਨ ਸਿੰਘ ਗਿੱਲ, ਜਤਿੰਦਰ ਥਿੰਦ ਅਲਾਬਾਦ, ਕਿਸਾਨ ਆਗੂ ਭੁਪਿੰਦਰ ਸਿੰਘ ਭਿੰਦਾ ਕਾਨ੍ਹੇਵਾਲਾ, ਪ੍ਰਕਾਸ਼ ਸਿੰਘ ਚੋਟੀਆਂ, ਚਮਕੌਰ ਸਿੰਘ ਲਲਿਹਾਂਦੀ, ਮਹਿੰਦਰ ਸਿੰਘ ਕਾਲਾ, ਨੱਥੂ ਰਾਮ, ਸੰਜੀਵ ਕੁਮਾਰ ਭੋਲਾ, ਅਵਤਾਰ ਸਿੰਘ ਥਿੰਦ, ਗਗਨ ਗਰੋਵਰ, ਕੈਪਟਨ ਸਿੰਘ, ਇੰਦਰ ਮੁਨੀਮ, ਜਸਵੰਤ ਰੋਮੀ, ਬਲਵੰਤ ਸਿੰਘ ਗੋਲੂਵਾਲਾ ਆਦਿ ਹਾਜ਼ਰ ਸਨ |