28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ੍ਰੀ ਵੈਸ਼ਨੋ ਦੁਰਗਾ ਮੰਦਰ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ

ਅਜੀਤ ਡੈਸਕ 19-07-2025
ਕੋਟ ਈਸੇ ਖਾਂ, 18 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸਾਉਣ ਮਹੀਨੇ 'ਚ ਮਹਾਂਮਾਈ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ੍ਰੀ ਵੈਸ਼ਨੋ ਦੁਰਗਾ ਮੰਦਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਰਾਣੀ ਦੀ ਜੋਤ ਤੇ ਝੰਡਾ ਲੈ ਕੇ ਸ਼ਹਿਰ ਅੰਦਰ ਧੂਮ ਧਾਮ ਨਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵਲੋਂ ਕਈ ਤਰ੍ਹਾਂ ਦੇ ਲੰਗਰ ਲਗਾ ਕੇ ਭਗਤਾਂ ਦਾ ਸਵਾਗਤ ਕੀਤਾ | ਸ਼ੋਭਾ ਯਾਤਰਾ ਦੌਰਾਨ ਪੰਡਤ ਭੀਮ ਸੈਨ ਤੇ ਸਾਥੀਆਂ ਨੇ ਮਹਾਂਮਾਈ ਦੇ ਗੁਣਗਾਨ ਤੋਂ ਇਲਾਵਾ ਯਾਤਰਾ ਦੇ ਸਟੇਜ ਸੰਚਾਲਨ ਦੀ ਭੂਮਿਕਾ ਨੂੰ ਨਿਭਾਇਆ | ਯਾਤਰਾ ਦਾ ਸਵਾਗਤ ਕਰਨ ਵਾਲਿਆਂ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ | ਸ਼ੋਭਾ ਯਾਤਰਾ 'ਚ ਟਿੰਕੂ ਗੁਪਤਾ, ਬਾਬਾ ਸੁਖਦੇਵ ਸਿੰਘ ਸੰਧੂ, ਗੁਰਚਰਨ ਸਿੰਘ ਚੰਨ, ਗੋਪਾਲ ਗੁਪਤਾ, ਬੰਟੀ ਚਾਵਲਾ, ਗਗਨ ਗੁਪਤਾ, ਨੀਸ਼ੂ ਗੁਪਤਾ, ਗੌਰਵ ਸਿੰਗਲਾ, ਜਾਨੂ ਸ਼ਰਮਾ, ਜਸਵੰਤ ਸ਼ੌਂਕੀ, ਮਹਿੰਦਰ ਸਿੰਘ ਪਤੰਗਾ, ਉਦੇਭਾਨ ਬਾਵਾ, ਲੱਕੀ ਚਾਵਲਾ, ਸ਼ਾਮ ਲਾਲ ਚਾਵਲਾ, ਸਰਵਣ ਪੰਡਤ, ਰਿੰਕੂ ਸ਼ੇਰ ਖਾਂ, ਗੋਪਾਲ ਗੁਪਤਾ, ਵਿਪਨ ਸ਼ਰਮਾ, ਲੱਕੀ ਚਾਵਲਾ, ਦੀਪਕ ਅਰੋੜਾ, ਸ਼ਾਮ ਲਾਲ ਚਾਵਲਾ, ਪ੍ਰਸ਼ੋਤਮ ਦਾਸ ਸ਼ਰਮਾ, ਸਾਜਨ, ਬੂਟਾ ਸ਼ਰਮਾ, ਵਿਕਾਸ ਗਾਬਾ, ਬਲਰਾਮ ਸ਼ਰਮਾ ਬੱਬੀ, ਅਜੇ ਸੀਕਰੀ, ਪ੍ਰੀਤਮ ਸਿੰਘ ਗਾਬਾ, ਸੁਰਿੰਦਰਪਾਲ ਸਿੰਘ ਟੋਨੀ ਸਾਬਕਾ ਇੰਸ: ਵਿਜੀਲੈਂਸ, ਚੰਦਨ ਕਪਾਹੀ, ਗੁਰਜੰਟ ਸਿੰਘ, ਅੰਕੁਸ਼ ਅਰੋੜਾ, ਦੀਪਕ ਅਰੋੜਾ ਆਦਿ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਮਿਸ਼ਨ ਹਰਿਆਲੀ ਪ੍ਰੋਗਰਾਮ ਤਹਿਤ ਸਕੂਲ ਵਿਚ ਬੂਟੇ ਲਗਾਏ ਅਗਲੀ ਖ਼ਬਰ ਹਰਿਦੁਆਰ ਤੋਂ ਗੰਗਾ ਜਲ ਲਿਆਉਣ ਲਈ ਗੀਤਾ ਭਵਨ ਮੰਦਰ ਤੋਂ 30 ਕਾਵੜੀਆਂ ਦਾ ਇਕ ਸਮੂਹ ਰਵਾਨਾ-ਸੁਨੀਲ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।