25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਿਡ-ਡੇ-ਮੀਲ ਕੁੱਕ ਯੂਨੀਅਨ ਬੀ.ਐਮ.ਐਸ. ਜ਼ਿਲ੍ਹਾ ਮੋਗਾ ਦੀ ਮੀਟਿੰਗ

ਅਜੀਤ ਡੈਸਕ 16-07-2025
ਮੋਗਾ, 15 ਜੁਲਾਈ (ਜਸਪਾਲ ਸਿੰਘ ਬੱਬੀ)-ਮਿਡ ਡੇ ਮੀਲ ਕੁੱਕ ਯੂਨੀਅਨ ਬੀ.ਐਮ.ਐਸ. ਜ਼ਿਲ੍ਹਾ ਮੋਗਾ ਦੀ ਮੀਟਿੰਗ ਸੈਕਟਰੀ ਪੰਜਾਬ ਕਮਲਜੀਤ ਕੌਰ ਮੱਧੋਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਮਿਡ-ਡੇ-ਮੀਲ ਕੁੱਕਾਂ ਲਈ ਪੰਜਾਬ ਸਰਕਾਰ ਨੇ 16 ਲੱਖ ਦੁਰਘਟਨਾ ਬੀਮਾ, 18 ਲੱਖ ਹਵਾਈ ਦੁਰਘਟਨਾ ਅਤੇ 1 ਲੱਖ ਰੁਪਏ ਸਰਸਰੀ ਮੌਤ ਦਾ ਬੀਮਾ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ | ਮਿਡ-ਡੇ-ਮੀਲ ਕੁੱਕਾਂ ਲਈ ਗਰਮ ਅਤੇ ਠੰਢੀਆਂ ਵਰਦੀਆਂ ਦੇਣ ਤੋਂ ਇਲਾਵਾ ਪਹਿਚਾਣ ਪੱਤਰ ਵੀ ਜਾਰੀ ਕਰਨ ਲਈ ਕੈਨਰਾ ਬੈਂਕ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ | ਉਸ ਪੱਤਰ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਬੈਂਕ ਤੋਂ ਇਲਾਵਾ ਵੀ ਉਨ੍ਹਾਂ ਦੇ ਸਕੂਲਾਂ ਵਿਚ ਜਾ ਕੇ ਜਾਂ ਖਾਸ ਜਗ੍ਹਾ ਵਿਚ ਇਕੱਠੇ ਕਰਕੇ ਖਾਤੇ ਖੋਲੇ ਜਾਣ | ਇਨ੍ਹਾਂ ਕੁੱਕਾਂ ਦੀ ਤਨਖਾਹ ਹੁਣ ਕੈਨਰਾ ਬੈਂਕ ਵਿਚ ਹੀ ਆਵੇਗੀ | ਵਰਕਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਪਿਛਲੀਆਂ ਬੈਂਕਾਂ ਵਿਚ ਜੋ ਖਾਤੇ ਖੁਲਾਏ ਗਏ ਹਨ ਉਨ੍ਹਾਂ ਨੂੰ ਚਾਲੂ ਰੱਖਣਾ ਜਾਂ ਨਾ ਰੱਖਣਾ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੈ ਪਰ ਸਰਕਾਰ ਤੋਂ ਲਾਭ ਲੈਣ ਲਈ ਕੈਨਰਾ ਬੈਂਕ ਵਿਚ ਹੀ ਖਾਤੇ ਖੁਲ੍ਹਵਾਉਣੇ ਜ਼ਰੂਰੀ ਹਨ | ਇਸ ਮੌਕੇ ਗੁਰਪ੍ਰੀਤ ਕੌਰ, ਸੁਖਵੀਰ ਕੌਰ, ਰੇਖਾ ਬਿੰਦੂ, ਰਜਨੀ ਕੌਰ, ਦਲਬੀਰ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸਿਮਰਨਜੀਤ ਕੌਰ, ਰਾਣੋ ਕੌਰ, ਸੁਖਵਿੰਦਰ ਕੌਰ, ਰਾਜਿੰਦਰ ਕੌਰ, ਇੰਦਰਜੀਤ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਬਲਜੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਲਕੇ ਪਾਵਰਕਾਮ ਮੋਗਾ ਵਿਖੇ ਲਗਾਇਆ ਜਾਵੇਗਾ ਧਰਨਾ-ਪ੍ਰਧਾਨ ਲਖਵੀਰ ਸਿੰਘ ਅਗਲੀ ਖ਼ਬਰ ਨਰੇਗਾ ਕਾਮੇ ਕੇਂਦਰ ਸਰਕਾਰ ਵਿਰੁੱਧ 25 ਨੂੰ ਕਰਨਗੇ ਰੋਸ ਮੁਜ਼ਾਹਰਾ- ਖੋਸਾ, ਭੋਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।